29/07/2026
download

ਪੰਜਾਬ ਵਿਧਾਨ ਸਭਾ ਦੌਰਾਨ ਸੀਐੱਮ ਭਗਵੰਤ ਮਾਨ ਅਤੇ ਪ੍ਰਤਾਪ ਬਾਜਵਾ ਵਿਚਕਾਰ ਤਿੱਖੀ ਬਹਿਸ ਹੁੰਦੀ ਦਿਖਾਈ ਦਿੱਤੀ। ਸੀਐੱਮ ਮਾਨ ਨੇ ਵਿਰੋਧੀਆਂ ਤੇ ਭੜਾਸ ਕੱਢਦੇ ਅਤੇ ਬਹਿਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਪੀਕਰ ਸਾਹਿਬ ਹਾਊਸ ਨੂੰ ਚਲਾ ਰਹੇ ਹਨ ਅਤੇ ਸਪੀਕਰ ਦਾ ਹੁਕਮ ਵਿਰੋਧੀ ਨਹੀਂ ਮੰਨ ਰਹੇ।

ਸੀਐਮ ਮਾਨ ਨੇ ਸਪੀਕਰ ਨੂੰ ਤਾਲਾ ਭੇਟ ਕਰਦਿਆਂ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ। ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਦੇ ਗੇਟ ਨੂੰ ਤਾਲਾ ਲਾਉਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਮੇਰਾ ਸੱਚ ਬੋਲਣਾ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ। ਇਸ ਉਪਰ ਪ੍ਰਤਾਪ ਬਾਜਵਾ ਤਲਖ ਹੋਏ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ ਇਹ ਤੂੰ-ਤੂੰ ਕੀ ਹੁੰਦਾ ਹੈ। ਤੁਸੀ ਹਰੇਕ ਨਾਲ ਤੂੰ-ਤੂੰ ਕਰਕੇ ਗੱਲ ਕਰਦੇ ਹੋ। 

ਭਗਵੰਤ ਮਾਨ ਨੇ ਬਾਜਵਾ ਨੂੰ ਕਿਹਾ ਕਿ ਪੰਜਾਬ ਵਿੱਚ 13-0 ਦੇ ਹਾਲਾਤ ਬਣਨਗੇ। ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ, ਇਹ ਤੁਹਾਡੇ ਅੰਦਰਲਾ ਹੰਕਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 70 ਫੀਸਦੀ ਕਾਂਗਰਸੀ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰੇ ਆਗੂਆਂ ਦੀਆਂ ਫਾਈਲਾਂ ਹਨ।

Leave a Reply

Your email address will not be published. Required fields are marked *