30/07/2026
download (4)

 ਜਿਵੇਂ-ਜਿਵੇਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀਆਂ ਹਨ, ਉਸੇ ਤਰ੍ਹਾਂ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਵਿਸ਼ੇਸ਼ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮੰਗ ਇਸ ਵਾਰ 40 ਫੀਸਦੀ ਵਧਣ ਦੀ ਸੰਭਾਵਨਾ ਹੈ। ਹਵਾਬਾਜ਼ੀ ਮਾਹਿਰਾਂ ਵੱਲੋਂ ਇਸ ਗੱਲ ਦਾ ਖ਼ਦਸ਼ਾ ਜਿਤਾਇਆ ਗਿਆ ਹੈ। ਇਸ ਸਬੰਧੀ ਕਲੱਬ ਵਨ ਏਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਨ ਮਹਿਰਾ ਨੇ ਪੀਟੀਆਈ ਨੂੰ ਦੱਸਿਆ, “ਨਿੱਜੀ ਜਹਾਜ਼ਾਂ ਦੀ ਮੰਗ ਤੇਜ਼ੀ ਨਾਲ ਵਧੇਗੀ ਅਤੇ ਇਹ ਮੰਗ ਵਿਸ਼ੇਸ਼ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਉਪਲਬਧਤਾ ਤੋਂ ਵੱਧ ਹੋਣ ਦੀ ਉਮੀਦ ਹੈ।

ਵਿਸ਼ੇਸ਼ ਹਵਾਈ ਜਹਾਜ਼ ਅਤੇ ਹੈਲੀਕਾਪਟਰ ਸੇਵਾਵਾਂ ਪ੍ਰਤੀ ਘੰਟੇ ਦੇ ਆਧਾਰ ‘ਤੇ ਚਾਰਜ ਕੀਤੀਆਂ ਜਾਂਦੀਆਂ ਹਨ। ਉਦਯੋਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਸ਼ੇਸ਼ ਜਹਾਜ਼ਾਂ ਦਾ ਖਰਚਾ 4.5 ਲੱਖ ਰੁਪਏ ਤੋਂ 5.25 ਲੱਖ ਰੁਪਏ ਪ੍ਰਤੀ ਘੰਟਾ ਹੋ ਸਕਦਾ ਹੈ। ਹੈਲੀਕਾਪਟਰ ਦਾ ਪ੍ਰਤੀ ਘੰਟਾ ਚਾਰਜ ਲਗਭਗ 1.5 ਲੱਖ ਰੁਪਏ ਹੋਵੇਗਾ।

ਗੌਰਤਲਬ ਹੈ ਕਿ ਇੰਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦਸੰਬਰ 2023 ਦੇ ਅੰਤ ਤੱਕ 112 ਗੈਰ-ਅਨੁਸੂਚਿਤ ਆਪਰੇਟਰ (NSOPs) ਸਨ। ਆਮ ਤੌਰ ‘ਤੇ NSOPs ਇਕਾਈਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਖਾਸ ਅਨੁਸੂਚਿਤ ਸਮਾਂ-ਸਾਰਣੀ ਨਹੀਂ ਹੁੰਦੀ ਹੈ ਅਤੇ ਉਨ੍ਹਾਂ ਦੇ ਜਹਾਜ਼ ਲੋੜ ਪੈਣ ‘ਤੇ ਉੱਡਦੇ ਹਨ।

Leave a Reply

Your email address will not be published. Required fields are marked *