29/07/2026
images (2)

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲੜਕੀਆਂ ਨੂੰ ਪੀਰੀਅਡਸ ਦੌਰਾਨ ਲੀਵ ਦੇਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨੋਟੀਫਿਕੇਸ਼ਨ ਪੀਯੂ ਮੈਨੇਜਟਮੈਂਟ ਵੱਲੋਂ ਚੇਅਰਪਰਸਨ, ਡਾਇਰੈਕਟਰ ਤੇ ਕੋਆਰਡੀਨੇਟਰਸ ਆਫ ਡਿਪਾਰਟਮੈਂਟਲ ਇੰਸਟੀਚਿਊਟ ਆਫ ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤਾ ਗਿਆ ਹੈ। ਇਹ ਲੀਵ ਸੈਸ਼ਨ 2024-25 ਤੋਂ ਦਿੱਤਾ ਜਾਵੇਗਾ ਜਿਸ ਵਿਚ ਪੰਜਾਬ ਯੂਨੀਵਰਸਿਟੀ ਵਿਚ ਇਕ ਸਮੈਸਟਰ ਵਿਚ ਵਿਦਿਆਰਥਣਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ। ਮਤਲਬ ਲੜਕੀਾਂ ਇਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰ ਵਿਚ ਪੀਰੀਅਡਸ ਦੌਰਾਨ 8 ਲੀਵ ਲੈ ਸਕਣਗੀਆਂ।

ਸਟੂਡੈਂਟ ਕੌਂਸਲ ਦੇ ਸਕੱਤਰ ਦੀਪਕ ਗੋਇਲ ਨੇ ਦੱਸਿਆ ਕਿ ਪੀਯੂ ਮੈਨੇਜਮੈਂਟ ਨੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਨਾਲ ਲੜਕੀਆਂ ਨੂੰ ਕਾਫੀ ਫਾਇਦਾ ਮਿਲੇਗਾ। ਲਕੀਆਂ ਇਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰ ਵਿਚ ਕੁੱਲ 8 ਲੀਵ ਲੈ ਸਕਣਗੀਆਂ ਪਰ ਇਨ੍ਹਾਂ ਛੁੱਟੀਆਂ ਨੂੰ ਲੈਣ ਲਈ ਕ੍ਰਾਈਟੇਰੀਆ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲੀਵ ਉਸ ਨੂੰ ਮਿਲੇਗੀ ਜਿਸ ਦੀ ਹਾਜ਼ਰੀ 75 ਫੀਸਦੀ ਤੋਂ ਜ਼ਿਆਦਾ ਹੋਵੇਗੀ। 75 ਫੀਸਦੀ ਤੋਂ ਘੱ ਹਾਜ਼ਰੀ ਹੋਣ ‘ਤੇ 10 ਫੀਸਦੀ ਹਾਜ਼ਰੀ ਦੇਣ ਦਾ ਅਧਿਕਾਰ ਪੀਯੂ ਮੈਨੇਜਮੈਂਟ ਕੋਲ ਹੁੰਦਾ ਹੈ। ਇਸ ਲਈ ਲੜਕੀਆਂ ਨੂੰ ਪੀਰੀਅਡਸ ਲੀਵ ਦਿੱਤੀ ਜਾਵੇਗੀ ਜਾਂ ਨਹੀਂ ਇਹ ਉਨ੍ਹਾਂ ਦੀ ਹਾਜ਼ਰੀ ‘ਤੇ ਨਿਰਭਰ ਕਰਦਾ ਹੈ।

Leave a Reply

Your email address will not be published. Required fields are marked *