29/07/2026
5df7eb52-17a0-4f6b-9d33-9363ce1030ad_1712981942116

ਪਾਕਿਸਤਾਨ ਵਿਚ ਸਥਿਤ ਗੁਰੂਧਾਮਾਂ ਦੇ ਦਰਸ਼ਨ ਲਈ ਗੋਲਡਨ ਟੈਂਪਲ ਤੋਂ ਸ਼ਰਧਾਲੂਆਂ ਦਾ ਜਥਾ ਰਵਾਨਾ ਹੋਇਆ। ਇਹ ਜਥਾ ਪਾਕਿਸਤਾਨ ਵਿਚ ਖਾਲਸਾ ਸਾਜਨਾ ਦਿਵਸ ‘ਤੇ ਆਯੋਜਿਤ ਸਮਾਰੋਹ ਵਿਚ ਹਿੱਸਾ ਲੈਣਗੇ।ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਲਈ ਜਾਣ ਵਾਲੇ 1525 ਯਾਤਰੀਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਜਿਨ੍ਹਾਂ ਵਿਚੋਂ 596 ਯਾਤਰੀਆਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਤੇ 929 ਸ਼ਰਧਾਲੂਆਂ ਨੂੰ ਹੀ ਮਿਲਿਆ ਵੀਜ਼ਾ ਮਿਲਿਆ ਹੈ।

SGPC ਵੱਲੋਂ ਜਥੇ ਦੀ ਅਗਵਾਈ ਦੀ ਜ਼ਿੰਮੇਵਾਰੀ ਸਮੂਹ ਮੈਂਬਰ ਸ. ਕੁਲਵੰਤ ਸਿੰਘ ਮਨਹਨ ਨੂੰ ਸੌਂਪੀ ਗਈਹੈ ਜਦੋਂ ਕਿ ਉਨ੍ਹਾਂ ਨਾਲ ਜਥੇ ਦੇ ਡਿਪਟੀ ਲੀਡਰ ਵਜੋਂ ਸੀਨੀਅਰ ਮੈਂਬਰ ਸ. ਅਮਰਜੀਤ ਸਿੰਘ ਬਲਿਆਪੁਰ ਤੇ ਮੈਂਬਰ ਸ. ਰਵਿੰਦਰ ਸਿੰਘ ਖਾਲਸਾ ਜਾਣੇਗ। ਹਰ ਸਿੱਖ ਪਾਕਿਸਤਾਨ ਵਿਚ ਵਸੇ ਸਿੱਖ ਗੁਰੂਧਾਮਾਂ ਦੇ ਦਰਸ਼ਨ ਕਰਨ ਦੀ ਲਾਲਸਾ ਰੱਖਦਾ ਹੈ ਤੇ ਤੀਰਥ ਯਾਤਰੀਆਂ ਦਾ ਉਤਸ਼ਾਹਿਤ ਤੇ ਖੁਸ਼ ਹੋਣਾ ਸੁਭਾਵਕ ਹੈ।

Leave a Reply

Your email address will not be published. Required fields are marked *