30/07/2026
Punjab-and-Haryana-High-court-700

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਇੱਕ ਅਪਰਾਧਿਕ ਮਾਮਲੇ ਦੇ ਇੱਕ ਗਵਾਹ ਨੂੰ ਅਮਰੀਕਾ ਤੋਂ ਵਟਸਐਪ ਵੀਡੀਓ ਕਾਲ ਰਾਹੀਂ ਆਪਣਾ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਮਾਮਲਾ ਹੇਠਲੀ ਅਦਾਲਤ ‘ਚੋਂ ਲੰਘਦਾ ਹੋਇਆ ਹਾਈਕੋਰਟ ‘ਚ ਪਹੁੰਚਿਆ, ਜਿੱਥੇ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ |

ਮੁਲਜ਼ਮਾਂ ਨੇ ਦਲੀਲ ਦਿੱਤੀ ਸੀ ਕਿ ਦੂਤਾਵਾਸ ਵਿੱਚ ਜਾ ਕੇ ਹੀ ਗਵਾਹ ਦੇ ਬਿਆਨ ਦਰਜ ਕੀਤੇ ਜਾਣ, ਤਾਂ ਜੋ ਗਵਾਹੀ ਵਿੱਚ ਕਿਸੇ ਤਰ੍ਹਾਂ ਦੇ ਬਾਹਰੀ ਪ੍ਰਭਾਵ ਜਾਂ ਉਪਦੇਸ਼ ਦੀ ਸੰਭਾਵਨਾ ਨਾ ਰਹੇ। ਹਾਲਾਂਕਿ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਕੁਝ ਸ਼ਰਤਾਂ ਨਾਲ ਬਰਕਰਾਰ ਰੱਖਿਆ ਅਤੇ ਕਿਹਾ ਕਿ ਜੇ ਗਵਾਹ ਵਟਸਐਪ ਜਾਂ ਕਿਸੇ ਹੋਰ ਵੀਡੀਓ ਕਾਨਫਰੰਸਿੰਗ ਪਲੇਟਫਾਰਮ ਰਾਹੀਂ ਬਿਆਨ ਦਰਜ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਅਦਾਲਤ ਨੇ ਕਿਹਾ ਕਿ ਗਵਾਹੀ ਰਿਕਾਰਡ ਕਰਵਾਉਣ ਲਈ ਵਾਰ-ਵਾਰ ਦੂਤਾਵਾਸ ਜਾਣਾ ਨਾ ਸਿਰਫ਼ ਸਮੇਂ ਅਤੇ ਪੈਸੇ ਦੀ ਬਰਬਾਦੀ ਹੋਵੇਗੀ, ਸਗੋਂ ਹੋਰ ਵੀ ਕਈ ਸਮੱਸਿਆਵਾਂ ਪੈਦਾ ਕਰੇਗੀ। ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਗਵਾਹ ਦੇ ਬਿਆਨ ਉਸ ਦੀ ਨਿੱਜੀ ਥਾਂ ਤੋਂ ਵੀ ਦਰਜ ਕੀਤੇ ਜਾ ਸਕਦੇ ਹਨ, ਪਰ ਇਸ ਲਈ ਕੁਝ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਉਹ ਸਾਰਾ ਕਮਰਾ ਜਿੱਥੋਂ ਗਵਾਹ ਗਵਾਹੀ ਦੇ ਰਿਹਾ ਹੈ ਵੀਡੀਓ ਵਿੱਚ ਦਿਖਾਈ ਦੇਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਗਵਾਹ ਦਾ ਮੋਬਾਈਲ ਫ਼ੋਨ ਨੰਬਰ ਅਤੇ ਈ-ਮੇਲ ਵੀ ਚੈੱਕ ਕੀਤਾ ਜਾਵੇ, ਤਾਂ ਜੋ ਗਵਾਹੀ ਦੀ ਸੱਚਾਈ ‘ਤੇ ਕੋਈ ਸਵਾਲ ਨਾ ਉੱਠੇ।

Leave a Reply

Your email address will not be published. Required fields are marked *