30/07/2026
25_10_2024-25_10_2024-rhea_chakraborty_9418241

ਸੁਪਰੀਮ ਕੋਰਟ ਨੇ ਅਭਿਨੇਤਰੀ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ CBI, ਸਟੇਟ ਆਫ ਮਹਾਰਾਸ਼ਟਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਕੇ ਵੱਡੀ ਰਾਹਤ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਸੀਬੀਆਈ ਵੱਲੋਂ ਜਾਰੀ ਲੁੱਕ ਆਊਟ ਸਰਕੂਲਰ (LoC) ਨੋਟਿਸ ਨੂੰ ਵੀ ਰੱਦ ਕਰ ਦਿੱਤਾ ਹੈ।

ਲਾਈਵ ਲਾਅ ਦੀ ਇਕ ਖਬਰ ਅਨੁਸਾਰ, ਜਸਟਿਸ ਬੀਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਜ਼ੁਬਾਨੀ ਤੌਰ ‘ਤੇ ਉਨ੍ਹਾਂ ਦੀ ਪਟੀਸ਼ਨ ਨੂੰ ‘ਫਜ਼ੂਲ’ ਕਰਾਰ ਦਿੱਤਾ ਤੇ ਕਿਹਾ ਕਿ ਇਹ ਸਿਰਫ ਇਸ ਲਈ ਦਾਇਰ ਕੀਤੀ ਗਈ ਹੈ ਕਿਉਂਕਿ ਦੋਸ਼ੀ ਇਕ ਹਾਈ ਪ੍ਰੋਫਾਈਲ ਕੇਸ ‘ਚ ਹੈ। ਜਦੋਂ ਸੀਬੀਆਈ ਦੇ ਵਕੀਲ ਨੇ ਕੇਸ ਅੱਗੇ ਲਿਜਾਣ ਲਈ ਕਿਹਾ ਤਾਂ ਜਸਟਿਸ ਗਵਈ ਨੇ ਕਿਹਾ, ‘ਅਸੀਂ ਚਿਤਾਵਨੀ ਦੇ ਰਹੇ ਹਾਂ। ਤੁਸੀਂ ਛੋਟੀ ਜਿਹੀ ਪਟੀਸ਼ਨ ਸਿਰਫ਼ ਇਸ ਲਈ ਦਾਇਰ ਕਰ ਰਹੇ ਹੋ ਕਿਉਂਕਿ ਉਹ ਇਕ ਹਾਈ ਪ੍ਰੋਫਾਈਲ ਪਰਸਨ ਹੈ। ਇਸ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ।’

Leave a Reply

Your email address will not be published. Required fields are marked *