30/07/2026
badshah

ਭਾਰਤ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਕ ਮੀਡੀਆ ਕੰਪਨੀ ਨੇ ਉਨ੍ਹਾਂ ‘ਤੇ ਕਾਨੂੰਨੀ ਸਮਝੌਤੇ ਦਾ ਸਨਮਾਨ ਨਾ ਕਰਨ ਦਾ ਦੋਸ਼ ਲਾਉਂਦਿਆਂ ਹੋਇਆਂ ਮਾਮਲਾ ਦਰਜ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ‘ਬਾਵਲਾ’ ਨਾਂ ਦੇ ਟਰੈਕ ਦੇ ਨਿਰਮਾਣ ਅਤੇ ਪ੍ਰਚਾਰ ਨਾਲ ਸਬੰਧਤ ਸਾਰੀਆਂ ਸੇਵਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਬਾਦਸ਼ਾਹ ਇਸ ਪ੍ਰਾਜੈਕਟ ਦੇ ਨਿਰਮਾਣ ਲਈ ਬਕਾਇਆ ਭੁਗਤਾਨ ਕਰਨ ਵਿੱਚ ਅਸਫਲ ਰਹੇ ਹਨ। ਦੱਸ ਦਈਏ ਕਿ ਗਾਇਕ ਵਿਰੁੱਧ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਈ ਵਾਰ ਗਾਇਕ ਨੂੰ ਨੋਟਿਸ ਭੇਜਿਆ ਪਰ ਕੁਝ ਵੀ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਹੁਣ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣਾ ਪਿਆ ਹੈ । ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਦਸ਼ਾਹ ਪੈਸੇ ਦੇਣ ਦੇ ਸਿਰਫ ਝੂਠੇ ਵਾਅਦੇ ਕਰਦੇ ਰਹੇ ਅਤੇ ਭੁਗਤਾਨ ਦੀ ਗੱਲ ਨੂੰ ਟਾਲਦੇ ਰਹੇ , ਪਰ ਹੁਣ ਤੱਕ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ। ਫਿਲਹਾਲ ਇਹ ਮਾਮਲਾ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਸੀਐਨਆਰ ਨੰਬਰ HRKR010130502024 ਨਾਲ ਹੈ। ਕੇਸ ਫਾਈਲ ਨੰਬਰ ARB 47/2024 ਹੈ।

ਦਸ ਦੇਈਏ ਕਿ ਬਾਵਲਾ ਇੱਕ ਸਿੰਗਲ ਟਰੈਕ ਹੈ, ਜਿਸ ਵਿੱਚ ਬਾਦਸ਼ਾਹ ਅਤੇ ਅਮਿਤ ਉਚਾਨਾ ਹਨ। ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 151 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। 

Leave a Reply

Your email address will not be published. Required fields are marked *