30/07/2026
trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੈਸੀਪ੍ਰੋਕਲ ਟੈਰਿਫ਼ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ‘ਚ ਹਲਚਲ ਮਚੀ ਹੋਈ ਸੀ। ਇਸ ਦਰਮਿਆਨ ਟਰੰਪ ਨੇ ਟੈਰਿਫ਼ ਨੂੰ ਲੈ ਕੇ ਇਕ ਵੱਡੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਚੀਨ ਨੂੰ ਛੱਡ ਕੇ 75 ਤੋਂ ਵੱਧ ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਟਰੰਪ ਨੇ ਇਹ ਵੀ ਐਲਾਨ ਕੀਤਾ ਕਿ ਚੀਨ ਤੋਂ ਆਯਾਤ ਕੀਤੀਆਂ ਚੀਜ਼ਾਂ ‘ਤੇ ਤੁਰੰਤ ਪ੍ਰਭਾਵ ਨਾਲ 125 ਫੀਸਦੀ ਟੈਰਿਫ਼ ਲਾਗੂ ਕੀਤਾ ਜਾਵੇਗਾ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟ੍ਰੂਥ’ ‘ਤੇ ਪੋਸਟ ਕਰਕੇ ਦੱਸਿਆ ਕਿ ਚੀਨ ਨੇ ਦੁਨੀਆ ਦੇ ਬਾਜ਼ਾਰਾਂ ਪ੍ਰਤੀ ਕੋਈ ਆਦਰ ਨਹੀਂ ਵਿਖਾਇਆ। ਇਸ ਕਾਰਨ, ਅਮਰੀਕਾ ਨੇ ਚੀਨ ‘ਤੇ ਲਗਾਏ ਗਏ 104 ਫੀਸਦੀ ਟੈਰਿਫ਼ ਨੂੰ ਵਧਾ ਕੇ ਹੁਣ 125 ਫੀਸਦੀ ਕਰ ਦਿੱਤਾ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਟਰੰਪ ਨੇ ਟ੍ਰੂਥ ਪਲੇਟਫਾਰਮ ‘ਤੇ ਲਿਖਿਆ ਕਿ ਹੁਣ ਚੀਨ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਅਮਰੀਕਾ ਨੂੰ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਵਾਲਾ ਦੌਰ ਹੁਣ ਨਹੀਂ ਚੱਲੇਗਾ।

ਟਰੰਪ ਨੇ ਦੁਨੀਆ ਦੇ 75 ਤੋਂ ਵੱਧ ਦੇਸ਼ਾਂ ਲਈ 90 ਦਿਨਾਂ ਦੀ ਟੈਰਿਫ਼ ਵਿੱਚ ਛੂਟ ਦੇਣ ਦੀ ਘੋਸ਼ਣਾ ਕੀਤੀ ਹੈ। ਟਰੰਪ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੇ ਅਮਰੀਕੀ ਵਪਾਰ ਵਿਭਾਗ, ਟ੍ਰੇਜ਼ਰੀ ਅਤੇ USTR ਨਾਲ ਵਪਾਰ ਅਤੇ ਕਰੰਸੀ ਹੇਰਾਫੇਰੀ (Currency Manipulation) ਵਰਗੇ ਮਸਲਿਆਂ ‘ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨਾਲ ਵਪਾਰ ‘ਤੇ ਅਗਲੇ 90 ਦਿਨਾਂ ਤੱਕ ਸਿਰਫ 10 ਫੀਸਦੀ ਰੈਸੀਪ੍ਰੋਕਲ ਟੈਰਿਫ਼ ਲਾਗੂ ਰਹੇਗਾ।

Leave a Reply

Your email address will not be published. Required fields are marked *