30/07/2026
who

ਮੌਂਕੀਪੌਕਸ ਦਾ ਅਜਿਹਾ ਨਵਾਂ ਖ਼ਤਰਨਾਕ ਸਟ੍ਰੇਨ ਸਾਹਮਣੇ ਆਇਆ ਹੈ ਜਿਸ ਵਿਚ ਪੂਰੀ ਦੁਨੀਆ ਵਿਚ ਮਹਾਂਮਾਰੀ ਫੈਲਾਉਣ ਦੀ ਸਮਰੱਥਾ ਹੈ। ਇਸ ਦੌਰਾਨ WHO ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। WHO ਦੇ ਡੀਜੀ Tedros Adhanom Ghebreyesus ਨੇ ਕਿਹਾ ਕਿ ਵਿਗਿਆਨੀਆਂ ਦੁਆਰਾ ਹੁਣ ਤੱਕ ਕੀਤੀ ਗਈ ਖੋਜ ਤੋਂ ਅਜਿਹਾ ਲੱਗਦਾ ਹੈ ਕਿ ਮੌਂਕੀਪੌਕਸ ਦਾ ਇਹ ਸਟ੍ਰੇਨ ਬਹੁਤ ਘਾਤਕ ਹੈ ਅਤੇ ਅਫਰੀਕਾ ਵਿੱਚ ਇਸ ਦੇ ਫੈਲਣ ਦੀ ਸੰਭਾਵਨਾ ਹੈ। ਜੇਕਰ ਇਹ ਅਫਰੀਕਾ ਤੋਂ ਬਾਹਰ ਜਾਂਦਾ ਹੈ ਤਾਂ ਇਸ ਦੀ ਦੁਨੀਆਂ ਵਿਚ ਫੈਲਣ ਦੀ ਸੰਭਾਵਨਾ ਹੋਰ ਵਧ ਜਾਵੇਗੀ।

ਇਸ ਸਾਲ ਅਪ੍ਰੈਲ ਵਿਚ democratic republic of congo ਵਿੱਚ ਮੌਂਕੀਪੌਕਸ ਵਾਇਰਸ ਦੀ ਇੱਕ ਨਵੀਂ ਕਿਸਮ ਦੀ ਖੋਜ ਕੀਤੀ ਗਈ ਸੀ। ਇਹ ਇੰਨਾ ਖ਼ਤਰਨਾਕ ਹੈ ਕਿ ਇਹ 10 ਸੰਕਰਮਿਤ ਮਰੀਜ਼ਾਂ ਵਿੱਚੋਂ ਇੱਕ ਨੂੰ ਮਾਰਦਾ ਹੈ। ਇਹ ਬਿਮਾਰੀ ਹੁਣ ਕਾਂਗੋ ਤੋਂ ਬਾਹਰ ਵੀ ਫੈਲਣ ਲੱਗੀ ਹੈ। ਇਸ ਲਈ, WHO ਨੇ ਇੱਕ ਮੀਟਿੰਗ ਬੁਲਾਈ ਹੈ ਕਿ ਕੀ ਇਹ ਵਾਇਰਸ ਦੁਨੀਆ ਵਿੱਚ ਐਮਰਜੈਂਸੀ ਸਥਿਤੀ ਪੈਦਾ ਕਰ ਸਕਦਾ ਹੈ।ਡਬਲਯੂਐਚਓ ਦਾ ਕਹਿਣਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ ਕਾਂਗੋ ਦੇ ਉਨ੍ਹਾਂ ਹਿੱਸਿਆਂ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ ਜਿੱਥੇ ਇਹ ਬਿਮਾਰੀ ਪਹਿਲਾਂ ਨਹੀਂ ਸੀ। ਪਿਛਲੇ ਮਹੀਨੇ, ਕਾਂਗੋ ਦੇ ਨਾਲ ਲੱਗਦੇ ਚਾਰ ਹੋਰ ਦੇਸ਼ਾਂ ਵਿੱਚ ਮੌਂਕੀਪੌਕਸ ਦੇ 50 ਨਵੇਂ ਕੇਸ ਪਾਏ ਗਏ ਸਨ। ਹਾਲਾਂਕਿ, ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਵਿੱਚ ਮੌਂਕੀਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।

Leave a Reply

Your email address will not be published. Required fields are marked *