30/07/2026
ਪਿਡ

 ਭਾਰਤੀ ਫੌਜ ਨੇ ਆਪਣੇ ਅਫਸਰਾਂ ਦੀ ਤਰੱਕੀ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਫੌਜ ਹੁਣ ਥੀਏਟਰ ਕਮਾਂਡ ਪ੍ਰਣਾਲੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਤਹਿਤ ਸਾਰੇ ਲੈਫਟੀਨੈਂਟ ਜਨਰਲਾਂ ਦੀ ਮੈਰਿਟ ਲਿਸਟ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ। ਫੌਜ ਵੱਲੋਂ ਕਿਹਾ ਗਿਆ ਕਿ ਇਹ ਨਵੀਂ ਪ੍ਰਣਾਲੀ 31 ਮਾਰਚ 2025 ਤੋਂ ਲਾਗੂ ਹੋਵੇਗੀ, ਜਿਸ ਦਾ ਮਕਸਦ ਯੋਗਤਾ ਦੇ ਆਧਾਰ ‘ਤੇ ਚੋਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਭ ਕੁਝ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਨੇ ਚੀਨ, ਪਾਕਿਸਤਾਨ ਅਤੇ ਹਿੰਦ ਮਹਾਸਾਗਰ ਖੇਤਰ ਲਈ ਤਿੰਨ ਥੀਏਟਰ ਕਮਾਂਡਾਂ ਲਈ ਬਲੂਪ੍ਰਿੰਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਭਾਰਤੀ ਫੌਜ ਦੀ ਇਹ ਨਵੀਂ ਨੀਤੀ ਸਾਲਾਨਾ ਗੁਪਤ ਰਿਪੋਰਟ (ACR) ਫਾਰਮ ਦੇ ਤਹਿਤ ਲੈਫਟੀਨੈਂਟ ਜਨਰਲਾਂ ਲਈ ਲਾਗੂ ਹੋਵੇਗੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਹ ਨਵੀਂ ਨੀਤੀ ਫੌਜ ਦੇ ਛੇ ਆਪਰੇਸ਼ਨਲ ਕਮਾਂਡਾਂ, ਇਕ ਟਰੇਨਿੰਗ ਕਮਾਂਡ ਦੇ ਵਾਈਸ ਚੀਫ ਅਤੇ ਕਮਾਂਡਰ ਇਨ ਚੀਫ ‘ਤੇ ਲਾਗੂ ਨਹੀਂ ਹੋਵੇਗੀ। ਭਾਰਤੀ ਫੌਜ ਵਿੱਚ ਲਗਭਗ 11 ਲੱਖ ਜਵਾਨ ਹਨ। ਅਫਸਰਾਂ ਦੀ ਗੱਲ ਕਰੀਏ ਤਾਂ ਇੱਥੇ 90 ਤੋਂ ਵੱਧ ਲੈਫਟੀਨੈਂਟ ਜਨਰਲ, 300 ਮੇਜਰ ਜਨਰਲ ਅਤੇ 1200 ਬ੍ਰਿਗੇਡੀਅਰ ਹਨ।

ਭਾਰਤੀ ਫੌਜ ਨੇ ਆਪਣੇ ਅਫਸਰਾਂ ਦੀ ਤਰੱਕੀ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਫੌਜ ਹੁਣ ਥੀਏਟਰ ਕਮਾਂਡ ਪ੍ਰਣਾਲੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਤਹਿਤ ਸਾਰੇ ਲੈਫਟੀਨੈਂਟ ਜਨਰਲਾਂ ਦੀ ਮੈਰਿਟ ਲਿਸਟ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ। ਫੌਜ ਵੱਲੋਂ ਕਿਹਾ ਗਿਆ ਕਿ ਇਹ ਨਵੀਂ ਪ੍ਰਣਾਲੀ 31 ਮਾਰਚ 2025 ਤੋਂ ਲਾਗੂ ਹੋਵੇਗੀ, ਜਿਸ ਦਾ ਮਕਸਦ ਯੋਗਤਾ ਦੇ ਆਧਾਰ ‘ਤੇ ਚੋਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਭ ਕੁਝ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਨੇ ਚੀਨ, ਪਾਕਿਸਤਾਨ ਅਤੇ ਹਿੰਦ ਮਹਾਸਾਗਰ ਖੇਤਰ ਲਈ ਤਿੰਨ ਥੀਏਟਰ ਕਮਾਂਡਾਂ ਲਈ ਬਲੂਪ੍ਰਿੰਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

Leave a Reply

Your email address will not be published. Required fields are marked *