30/07/2026
ret

 ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋ ਗਏ ਹਨ। ਜਲਾਲਾਬਾਦ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰੀਬ 150 ਤੋਂ ਵੱਧ ਲੋਕ ਜ਼ੇਰੇ ਇਲਾਜ ਹਨ। ਕਈ ਤਾਂ ਲੋਕ ਆਪਣੇ ਘਰਾਂ ਵਿੱਚ ਹੀ ਬੋਹੇਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ। ਦਸ ਦੇਈਏ ਕਿ ਕੱਲ੍ਹ ਪਹਿਲਾ ਨਿਰਾਤਾ ਸੀ ਅਤੇ ਪਹਿਲੇ ਨਰਾਤੇ ਦੇ ਮੌਕੇ ਲੋਕਾਂ ਦੇ ਵੱਲੋਂ ਦੜਊਆਂ ਦਾ ਆਟਾ ਕਰਿਆਨੇ ਦੀਆਂ ਵੱਖ-ਵੱਖ ਦੁਕਾਨਾਂ ਤੋਂ ਖਰੀਦ ਕੇ ਉਸ ਨੂੰ ਖਾਧਾ ਗਿਆ। ਜਿਸ ਤੋਂ ਬਾਅਦ ਵੱਡੇ ਪੱਧਰ ਤੇ ਰਾਤ ਸਮੇਂ ਲੋਕ ਹਸਪਤਾਲਾਂ ਦੇ ਦਾਖਲ ਹੋ ਗਏ।

ਡਾਕਟਰ ਦੇ ਮੁਤਾਬਕ 100 ਤੋਂ 150 ਲੋਕ ਇਸ ਆਟੇ ਦੇ ਕਾਰਨ ਬਿਮਾਰ ਹੋੲ ਹਨ। ਫਿਲਹਾਲ ਇਲਾਜ ਦੇ ਲਈ ਲੋਕਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ। ਉਧਰ ਦੂਜੇ ਪਾਸੇ ਹਸਪਤਾਲਾਂ ‘ਚ ਭਰਤੀ ਲੋਕਾਂ ਦਾ ਹਾਲ ਚਾਲ ਪੁੱਛਣ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇੇੇ।

ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਹਿਦਾਇਤਾਂ ਕਰ ਦਿੱਤੀਆਂ ਅਤੇ ਇਸ ਮਾਮਲੇ ‘ਤੇ ਉਹਨਾਂ ਦੇ ਵੱਲੋਂ ਇੱਕ ਟੀਮ ਤਿਆਰ ਕਰਨ ਦੀ ਗੱਲ ਆਖੀ ਗਈ ਹੈ। ਪ੍ਰਸ਼ਾਸਨ ਦੇ ਵੱਲੋਂ ਇੱਕ ਟੀਮ ਤਿਆਰ ਕਰ ਇਸ ਪੂਰੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਿਲਾਵਟ ਖੋਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 

ਗੌਰਤਲਬ ਹੈ ਕਿ ਬਾਜ਼ਾਰ ਦੇ ਵਿੱਚ ਹੋਲਸਿਲ ਰੇਟਾਂ ਚ 70 ਰੁਪਏ ਕਿਲੋ ਵਿਕਣ ਵਾਲਾ ਆਟਾ, ਜਲਾਲਾਬਾਦ ਦੀਆਂ ਕੁੱਝ ਦੁਕਾਨਾਂ ‘ਤੇ 45 ਰੁਪਏ ਕਿਲੋ ਵਿਕਿਆ ਸੀ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮਿਲਾਵਟ ਵੱਡੇ ਪੱਧਰ ਤੇ ਹੋਈ। ਉਧਰ ਹੀ ਕਰਿਆਨਾ ਯੂਨੀਅਨ ਦੱਸ ਰਹੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਪੰਜ ਹੋਲਸੇਲਰ ਹਨ ਅਤੇ ਉਨਾਂ ਵੱਲੋਂ ਹੁਣ ਇਸ ਮਾਮਲੇ ਦੀ ਆਪਣੇ ਪੱਧਰ ਤੇ ਵੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *