29/07/2026
Amitabh-Bachchan-Admitted-in-Hospital

ਬਾਲੀਵੁੱਡ ਦੇ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਦਰਅਸਲ, ਅੱਜ ਯਾਨੀ 15 ਮਾਰਚ ਨੂੰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਅਦਾਕਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਦਰਅਸਲ ਅਮਿਤਾਬ ਬੱਚਨ ਨੇ ਐਂਜੀਓਪਲਾਸਟੀ ਕਰਵਾਈ ਹੈ। ਦਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਨੂੰ ਅੱਜ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਫਲ ਐਂਜੀਓਪਲਾਸਟੀ ਤੋਂ ਬਾਅਦ ਅੱਜ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਕੁਝ ਸਮਾਂ ਪਹਿਲਾਂ ਬਿੱਗ ਬੀ ਨੇ ਵੀ ਆਪਣੇ ਅਕਾਊਂਟ ‘ਤੇ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਸੀ ਕਿ ‘ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦਾ ਧੰਨਵਾਦੀ ਰਹਾਂਗਾ…’ ਉਨ੍ਹਾਂ ਦੇ ਟਵੀਟ ਤੋਂ ਲੱਗਦਾ ਹੈ ਕਿ ਬਿੱਗ ਬੀ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਅਜਿਹੇ ‘ਚ ਪ੍ਰਸ਼ੰਸਕ ਵੀ ਅਭਿਨੇਤਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

Leave a Reply

Your email address will not be published. Required fields are marked *