30/07/2026
Yes_Bank_ep

ਨਿੱਜੀ ਖੇਤਰ ਦੇ ਪ੍ਰਮੁੱਖ ਬੈਂਕਾਂ ‘ਚੋਂ ਇਕ ਯੈੱਸ ਬੈਂਕ ਦੇ ਕਰਮਚਾਰੀਆਂ ਲਈ ਬੁਰੀ ਖਬਰ ਹੈ। ਇਸ ਨਿੱਜੀ ਖੇਤਰ ਦੇ ਬੈਂਕ ਨੇ ਆਪਣੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਉਨ੍ਹਾਂ ਨੂੰ ਨੌਕਰੀ ਛੱਡਣ ਦੇ ਆਦੇਸ਼ ਦਿੱਤੇ ਹਨ। ਅਜਿਹਾ ਦਾਅਵਾ ਕੁਝ ਖ਼ਬਰਾਂ ਵਿੱਚ ਕੀਤਾ ਜਾ ਰਿਹਾ ਹੈ। ET ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਯੈੱਸ ਬੈਂਕ ਆਪਣੀਆਂ ਲਾਗਤਾਂ ਨੂੰ ਘਟਾਉਣ ਦੇ ਉਪਾਅ ਦੇਖ ਰਿਹਾ ਹੈ ਅਤੇ ਇਸ ਦੇ ਤਹਿਤ ਬੈਂਕ ਨੇ ਛਾਂਟੀ ਦਾ ਸਹਾਰਾ ਲਿਆ ਹੈ। ਰਿਪੋਰਟ ਵਿੱਚ ਮਾਮਲੇ ਨਾਲ ਜੁੜੇ ਕਈ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੈੱਸ ਬੈਂਕ ਨੇ ਪੁਨਰਗਠਨ ਉਪਾਵਾਂ ਦੇ ਹਿੱਸੇ ਵਜੋਂ ਘੱਟੋ-ਘੱਟ 500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਦਿੱਤਾ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੈਂਕ ਹੋਰ ਕਰਮਚਾਰੀਆਂ ਦੀ ਛਾਂਟੀ ਕਰ ਸਕਦਾ ਹੈ।

ਬੈਂਕ ਨੇ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ 3 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਰਾਹਤ ਪੈਕੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਛਾਂਟੀ ਦਾ ਸਭ ਤੋਂ ਜ਼ਿਆਦਾ ਅਸਰ ਬ੍ਰਾਂਚ ਬੈਂਕਿੰਗ ‘ਤੇ ਪੈਣ ਵਾਲਾ ਹੈ ਕਿਉਂਕਿ ਜ਼ਿਆਦਾਤਰ ਕਰਮਚਾਰੀਆਂ ਨੂੰ ਇਸ ਹਿੱਸੇ ਤੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ, ਇਸ ਛਾਂਟੀ ਨੇ ਥੋਕ ਬੈਂਕਿੰਗ ਤੋਂ ਲੈ ਕੇ ਰੀਟੇਲ ਬੈਂਕਿੰਗ ਤੱਕ ਲਗਭਗ ਸਾਰੇ ਵਰਟੀਕਲ ਨੂੰ ਪ੍ਰਭਾਵਿਤ ਕੀਤਾ ਹੈ।

ਬੈਂਕ ਨੇ ਲਾਗਤ ਘਟਾਉਣ ਲਈ ਇੱਕ ਮਲਟੀਨੈਸ਼ਨਲ ਕੰਸਲਟੈਂਟ ਦੀ ਨਿਯੁਕਤੀ ਕੀਤੀ ਸੀ। ਸਲਾਹਕਾਰ ਦੇ ਸੁਝਾਅ ਅਨੁਸਾਰ ਬੈਂਕ ਨੇ ਅੰਦਰੂਨੀ ਪੁਨਰਗਠਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਬੈਂਕ ਨੇ 500 ਲੋਕਾਂ ਨੂੰ ਨੌਕਰੀ ਛੱਡਣ ਲਈ ਕਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਛਾਂਟੀ ਦਾ ਦੌਰ ਜਾਰੀ ਰਹਿ ਸਕਦਾ ਹੈ ਅਤੇ ਵਾਧੂ ਮੁਲਾਜ਼ਮਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *