30/07/2026
ੋੋੋੋੋ

 ਕਾਂਗਰਸ ਦੇ ਸੀਨੀਅਰ ਆਗੂ,ਉੱਘੇ ਕਾਰੋਬਾਰੀ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਅੰਮ੍ਰਿਤਸਰ ਰਜਿੰਦਰ ਕੁਮਾਰ ਪੱਪੂ ਜੈਂਤੀਪੁਰੀ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੇ ਅਕਾਲ ਚਲਾਣੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਪੰਚਾਂ-ਸਰਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦਸ ਦੇਈਏ ਕਿ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਅਕਾਲੀ ਦਲ ਨਾਲ ਲੰਮਾਂ ਸਮਾਂ ਰਹੇ ਅਤੇ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ‘ਚ ਚਲੇ ਗਏ। ਉਹ ਇੱਕ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਸਨ ਅਤੇ ਹਲਕੇ ‘ਚ ਉਹਨਾਂ ਦਾ ਪੂਰਾ ਦਬਦਬਾ ਮੰਨਿਆ ਜਾਂਦਾ ਰਿਹਾ ਹੈ। ਜੈਂਤੀਪੁਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਨ।ਸਵਰਗੀ ਰਜਿੰਦਰ ਕੁਮਾਰ ਜੈਂਤੀਪੁਰ ਦਾ ਸਸਕਾਰ ਪਿੰਡ ਜੈਤੀਪੁਰ ਵਿਖੇ ਦੁਪਹਿਰ ਤਿੰਨ ਵਜੇ ਕੀਤਾ ਜਾ ਰਿਹਾ ਹੈ। ਜੈਂਤੀਪੁਰ ਦੇ ਬੇਟੇ ਐਡਵੋਕੇਟ ਅਮਨਦੀਪ ਨਾਲ ਵੱਖ-ਵੱਖ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *