29/07/2026
ੌੈ

ਪੰਜਾਬ ‘ਚ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ‘ਤੇ ਬੈਠੇ ਕਿਸਾਨਾਂ ਕਾਰਨ ਜਿੱਥੇ ਰੇਲਵੇ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਅੰਦੋਲਨ ਸ਼ੁਰੂ ਹੋਏ 24 ਦਿਨ ਹੋ ਗਏ ਹਨ। ਇਸ ਕਾਰਨ ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਅਜੇ ਤੱਕ ਇਸ ਦਾ ਮੁਲਾਂਕਣ ਨਹੀਂ ਕੀਤਾ ਗਿਆ ਹੈ।

ਹੁਣ ਕਿਸਾਨਾਂ ਨੇ ਅੰਦੋਲਨ ਨੂੰ ਮਜਬੂਤ ਕਰਨ ਲਈ ਸ਼ੰਭੂ ਬਾਰਡਰ ‘ਤੇ ਪੱਕਾ ਪਲੇਟਫਾਰਮ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫਲਾਈਓਵਰ ‘ਤੇ ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟੇ ਜਾ ਰਹੇ ਹਨ ਅਤੇ ਸਾਮਾਨ ਵੀ ਆਉਣਾ ਸ਼ੁਰੂ ਹੋ ਗਿਆ ਹੈ। ਇਹ ਸ਼ੈੱਡ ਬਹੁਤ ਵੱਡਾ ਲਗਾਇਆ ਜਾਵੇਗਾ। ਹਜ਼ਾਰਾਂ ਕਿਸਾਨ ਇਸ ਦੇ ਹੇਠਾਂ ਬੈਠ ਕੇ ਧੁੱਪ ਅਤੇ ਮੀਂਹ ਵਿੱਚ ਵੀ ਆਪਣਾ ਅੰਦੋਲਨ ਜਾਰੀ ਰੱਖ ਸਕਣਗੇ।

ਦਸ ਦੇਈਏ ਕਿ 17 ਅਪ੍ਰੈਲ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਹੁਣ ਤੱਕ 3877 ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਸੁਰੱਖਿਆ ਕਾਰਨਾਂ ਅਤੇ ਸਿੰਗਲ ਰੂਟ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ 1550 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ 1546 ਮੇਲ ਅਤੇ ਐਕਸਪ੍ਰੈੱਸ ਅਤੇ 479 ਮਾਲ ਗੱਡੀਆਂ ਬਦਲਵੇਂ ਰੂਟਾਂ ‘ਤੇ ਚਲਾਈਆਂ ਜਾ ਰਹੀਆਂ ਹਨ। ਜਦੋਂ ਕਿ 202 ਟਰੇਨਾਂ ਨੂੰ ਅੱਧ ਵਿਚਾਲੇ ਰੱਦ ਕਰਕੇ ਦੁਬਾਰਾ ਚਲਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *