30/07/2026
ਮਨਕੀਰਤ

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ। ਦੱਸ ਦੇਈਏ ਕਿ ਗਾਇਕ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਸੀ ਅਤੇ ਪੁਲਿਸ ਨੇ ਜਦੋਂ ਦੇਖਿਆ ਤਾਂ ਗੱਡੀ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਅਤੇ ਹੂਟਰ ਲੱਗੇ ਹੋਏ ਸਨ। ਜਿਸ ਨੂੰ ਆਧਾਰ ਬਣਾ ਕੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ, ਗੱਡੀ ਦਾ ਭਾਰੀ ਚਲਾਉਣ ਕੱਟ ਦਿੱਤਾ ਗਿਆ। ਇਹ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਫੈਲ ਗਈ ਹੈ।

ਦਸ ਦੇਈਏ ਕਿ ਗਾਇਕ ਵੱਲੋਂ ਸੋਹਾਣਾ ਸਿੰਘ ਸ਼ਹੀਦਾਂ ਗੁਰੂਘਰ ਦੇ ਸਾਹਮਣੇ ਗੱਡੀ ਖੜੀ ਕੀਤੀ ਗਈ ਸੀ, ਜਿਉਂ ਹੀ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਗੱਡੀ ਦੇ ਕੋਲ ਆਏ, ਗੱਡੀ ਨੂੰ ਚੈੱਕ ਕੀਤਾ ਤਾਂ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਮੋਟਾ ਚਲਾਨ ਕੱਟ ਦਿੱਤਾ।

ਜ਼ਿਕਰਯੋਗ ਹੈ ਕਿ ਪੰਜਾਬ ਦਾ ਮਸ਼ਹੂਰ ਗਾਇਕ ਮਨਕੀਰਤ ਔਲਖ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ। ਕਈ ਸੁਪਰ ਹਿੱਟ ਗਾਣਿਆ ਰਾਹੀਂ ਉਹ ਲੋਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ।  ਮੋਹਾਲੀ ਦੇ ਸੋਹਾਣਾ ਸਿੰਘ ਸ਼ਹੀਦਾਂ ਗੁਰੂਘਰ ਦੇ ਸਾਹਮਣੇ ਮਨਕਿਰਤ ਔਲਕ ਨੇ ਗੱਡੀ ਖੜੀ ਕੀਤੀ ਸੀ, ਅੰਦਰ ਮੱਥਾ ਟੇਕਣ ਗਏ ਤਾਂ ਬਾਹਰ ਪੁਲਿਸ ਦੇ ਮੁਲਾਜ਼ਮ ਆ ਗਏ ਗੱਡੀ ਨੂੰ ਚੈੱਕ ਕੀਤਾ ਤਾਂ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀ। ਜਿਸ ਨੂੰ ਆਧਾਰ ਬਣਾ ਕੇ ਹੁਣ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਕੱਟਿਆ ਗਿਆ।

Leave a Reply

Your email address will not be published. Required fields are marked *