30/07/2026
election-representational-image-1

ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਖੁਮਾਰ ਚੜ੍ਹਿਆ ਹੋਇਆ ਹੈ। ਹਰ ਪਿੰਡਾਂ ਦੇ ਵਿੱਚ ਉਮੀਦਵਾਰ ਇਸ ਚੋਣਾਂ ਨੂੰ ਲੈ ਕੇ ਪੱਬਾਂ ਹੋਏ ਪਏ ਹਨ। ਸੋਸ਼ਲ ਮੀਡੀਆ ਉੱਤੇ ਇੱਕ ਪੰਚਾਇਤੀ ਉਮੀਦਵਾਰ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਹ ਉਮੀਦਵਾਰ ਵੋਟਾਂ ਪਾਉਣ ਲਈ ਵੱਖਰਾ ਆਫਰ ਦੇ ਰਿਹਾ ਹੈ।

ਦਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਇਹ ਸ਼ਖਸ ਹਰਜੀਤ ਸਿੰਘ ਮੰਗਾ ਸਰਪੰਚ ਚੋਣ ਲਈ ਉਮੀਦਵਾਰ ਹੈ , ਜੋ ਕਿ ਆਪਣੇ ਵੋਟਰਾਂ ਨੂੰ ਅਪੀਲ ਕਰ ਰਿਹਾ ਹੈ, ਕਿ ਉਸ ਨੂੰ ਵੋਟ ਪਾ ਕੇ ਜਿਤਾਓ ਵੱਖਰੇ ਹੀ ਢੰਗ ਦੇ ਨਾਲ ਅਪੀਲ ਕੀਤੀ ਜਾ ਰਹੀ ਹੈ। ਉਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜੇਕਰ ਪਿੰਡ ਦੀਆਂ ਔਰਤਾਂ ਮੈਨੂੰ ਵੋਟ ਪਾਉਂਦੀਆਂ ਨੇ ਤਾਂ ਉਹਨਾਂ ਨੂੰ ਇੱਕ ਸੂਟ ਅਤੇ 1100 ਰੁਪਏ ਦਿੱਤਾ ਜਾਣਗੇ। ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚਿਆਂ ਵਾਸਤੇ ਪਿੰਡ ਤੋਂ ਸਕੂਲ ਤੱਕ ਜਾਂ ਫਿਰ ਘਰ ਤੋਂ ਸਕੂਲ ਤੱਕ ਸਾਧਨ ਮੁਹੱਈਆ ਕਰਾਇਆ ਜਏਗਾ। ਜੋ ਲੋਕ ਨਹਿਰ ਦੇ ਕੰਡੇ ਰਹਿੰਦੇ ਹਨ ਉਹਨਾਂ ਨੂੰ 20 ਕਿੱਲੇ ਜ਼ਮੀਨ ਦਿੱਤੀ ਜਾਏਗੀ।

Leave a Reply

Your email address will not be published. Required fields are marked *