29/07/2026
delhi-police-124346575-16x9_0

ਰਾਜਧਾਨੀ ਦਿੱਲੀ ਦੇ ਕਈ ਅਜਾਇਬ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਦਿੱਲੀ ਦੇ ਰੇਲਵੇ ਮਿਊਜ਼ੀਅਮ ਸਮੇਤ 10-15 ਮਿਊਜ਼ੀਅਮਾਂ ਨੂੰ ਬੰਬ ਦੀ ਝੂਠੀ ਧਮਕੀ ਮਿਲੀ। ਦਿੱਲੀ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ 100 ਤੋਂ ਵੱਧ ਸਕੂਲਾਂ ਅਤੇ ਕਈ ਹਸਪਤਾਲਾਂ ਨੂੰ ਵੀ ਬੰਬ ਦੀ ਧਮਕੀ ਨਾਲ ਸਬੰਧਤ ਈਮੇਲ ਆਈਆਂ ਸਨ।

Leave a Reply

Your email address will not be published. Required fields are marked *