29/07/2026
activa-woman-traffic-fine

ਬੈਂਗਲੁਰੂ ਦੀ ਇੱਕ ਮਹਿਲਾ ਰਾਈਡਰ ਨੂੰ ਹਾਲ ਹੀ ਵਿੱਚ ਟ੍ਰੈਫਿਕ ਨਿਯਮਾਂ ਨੂੰ ਨਿਯਮਤ ਤੌਰ ਉਤੇ ਤੋੜਨ ਲਈ ਮੋਟਾ ਜੁਰਮਾਨਾ ਲਗਾਇਆ ਗਿਆ ਹੈ। ਟਰੈਫਿਕ ਪੁਲਿਸ ਨੇ ਇਸ ਔਰਤ ਦੀ ਪਛਾਣ ਕਰ ਲਈ ਹੈ। ਤਾਜ਼ਾ ਟ੍ਰੈਫਿਕ ਉਲੰਘਣਾ ਵਿੱਚ ਇਸ ਨੂੰ ਬਿਨਾਂ ਹੈਲਮੇਟ ਪਹਿਨੇ ਇੱਕ ਸਕੂਟਰ ‘ਤੇ ਤਿੰਨ ਯਾਤਰੀਆਂ ਨੂੰ ਲਿਜਾਂਦਾ ਦੇਖਿਆ ਗਿਆ। ਪੁਲਿਸ ਨੇ ਉਸ ਦਾ 1.36 ਲੱਖ ਰੁਪਏ ਦਾ ਮੋਟਾ ਚਲਾਨ ਕੀਤਾ ਹੈ। ਇੱਥੇ ਇਹ ਦੱਸਣਾ ਦਿਲਚਸਪ ਹੈ ਕਿ ਇਹ ਰਕਮ ਉਸ ਦੀ ਹੌਂਡਾ ਐਕਟਿਵਾ ਦੀ ਕੀਮਤ ਤੋਂ ਕਿਤੇ ਵੱਧ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਮਹਿਲਾ ਰਾਈਡਰ ਨੇ 270 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਉਸ ਦਾ ਐਕਟਿਵਾ ਸਕੂਟਰ ਵੀ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।
ਰਿਪੋਰਟਾਂ ਦੇ ਅਨੁਸਾਰ ਨਿਯਮਾਂ ਦੀ ਉਲੰਘਣਾ ਵਿੱਚ ਬਿਨਾਂ ਹੈਲਮੇਟ ਸਵਾਰੀ ਕਰਨਾ, ਸੜਕ ਦੇ ਗਲਤ ਪਾਸੇ ਚਲਾਉਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਅਤੇ ਇੱਥੋਂ ਤੱਕ ਕਿ ਟਰੈਫਿਕ ਸਿਗਨਲਾਂ ਨੂੰ ਤੋੜਨਾ ਸ਼ਾਮਲ ਹੈ। ਇਹ ਸਭ ਸ਼ਹਿਰ ਦੇ ਅੰਦਰ ਆਮ ਰੂਟ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਿਆ।

ਇਨ੍ਹਾਂ ਉਲੰਘਣਾਵਾਂ ‘ਤੇ ਲਗਾਏ ਗਏ ਭਾਰੀ ਜੁਰਮਾਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਿਰੁੱਧ ਸਖ਼ਤ ਚਿਤਾਵਨੀ ਵਜੋਂ ਲਾਏ ਹਨ। ਇਹ ਸੀਸੀਟੀਵੀ ਨਿਗਰਾਨੀ ਦੇ ਮਹੱਤਵ ਨੂੰ ਵੀ ਉਜਾਗਰ ਕਰਦਾ ਹੈ, ਜਿਸ ਨੂੰ ਬਹੁਤ ਸਾਰੇ ਮਹਾਨਗਰਾਂ ਦੁਆਰਾ ਅਪਣਾਇਆ ਗਿਆ ਹੈ। ਤਾਂ ਜੋ ਟ੍ਰੈਫਿਕ ਦੀ ਸਥਿਤੀ ਉਤੇ ਨਜ਼ਰ ਰੱਖੀ ਜਾ ਸਕੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਸੜਕਾਂ ‘ਤੇ ਟ੍ਰੈਫਿਕ ਅਧਿਕਾਰੀਆਂ ਦੀ ਗੈਰ-ਮੌਜੂਦਗੀ ‘ਚ ਵੀ ਡਿਜੀਟਲ ਸਾਧਨਾਂ ਰਾਹੀਂ ਜੁਰਮਾਨੇ ਕੀਤੇ ਜਾ ਸਕਣ।

Leave a Reply

Your email address will not be published. Required fields are marked *