29/07/2026
4t2

ਦਾਦੇ ਨੇ ਪੋਤੇ ਦੇ ਜਨਮ ਦੀ ਖੁਸ਼ੀ ‘ਚ ਵਧਾਈ ਦੇਣ ਆਏ ਖੁਸਰਿਆਂ ਨੂੰ ਅਜਿਹਾ ਵੱਡਾ ਤੋਹਫ਼ਾ ਦਿੱਤਾ ਜਿਸ ਦੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਖ਼ਬਰ ਹਰਿਆਣਾ ਦੇ ਰੇਵਾੜੀ ਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਕਿੰਨਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸ ਨੇ ਦਸਿਆ ਹੈ ਕਿ ਇਕ ਦਾਦੇ ਨੇ ਪੋਤੇ ਦੇ ਜਨਮ ਦੀ ਖ਼ੁਸ਼ੀ ਚ ਉਨ੍ਹਾਂ ਨੂੰ100 ਗਜ਼ ਦਾ ਪਲਾਟ ਤੋਹਫ਼ੇ ਵਜੋਂ ਦਿੱਤਾ।ਇਸ ਪਲਾਟ ਦੀ ਕੀਮਤ ਕਰੀਬ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਖੁਸਰਿਆਂ ਨੂੰ ਦਿੱਤੇ ਇਸ ਤੋਹਫ਼ੇ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਦਾਦਾ ਸ਼ਮਸ਼ੇਰ ਸਿੰਘ ਪੇਸ਼ੇ ਤੋਂ ਵੱਡੇ ਜ਼ਿਮੀਂਦਾਰ ਹਨ, ਉਨ੍ਹਾਂ ਕੋਲ ਕਾਫੀ ਜੱਦੀ ਜ਼ਮੀਨ ਹੈ। ਸ਼ਮਸ਼ੇਰ ਸਿੰਘ ਦਾ ਪੁੱਤਰ ਪ੍ਰਵੀਨ ਯਾਦਵ ਪੇਸ਼ੇ ਤੋਂ ਵਕੀਲ ਹੈ।

ਦਸ ਦੇਈਏ ਕਿ ਕੁਝ ਸਮਾਂ ਪਹਿਲਾਂ ਪ੍ਰਵੀਨ ਨੂੰ ਪੁੱਤਰ ਦੀ ਦਾਤ ਮਿਲੀ ਸੀ। ਪ੍ਰਵੀਨ ਯਾਦਵ ਦੀ ਪਤਨੀ ਨੇ ਆਪਣੇ ਪਹਿਲੇ ਬੱਚੇ ਵਜੋਂ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਖੁਸਰੇ ਵਧਾਈ ਲੈਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਘਰ ‘ਚ ਨੱਚਣ-ਗਾਉਣ ਲੱਗੇ।10 ਮਿੰਟ ਤੱਕ ਨੱਚਣ-ਗਾਉਣ ਤੋਂ ਬਾਅਦ ਖੁਸਰਿਆਂ ਨੇ ਵਧਾਈਆਂ ਮੰਗੀਆਂ। ਦਾਦਾ ਸ਼ਮਸ਼ੇਰ ਸਿੰਘ ਨੇ ਤੁਰੰਤ ਉਸ ਨੂੰ 100 ਗਜ਼ ਦਾ ਪਲਾਟ ਦੇ ਦਿੱਤਾ, ਜਿਸ ਦੀ ਕੀਮਤ 12 ਤੋਂ 15 ਲੱਖ ਰੁਪਏ ਦੱਸੀ ਜਾ ਰਹੀ ਹੈ।

ਜਦੋਂ ਸ਼ਮਸ਼ੇਰ ਸਿੰਘ ਨੇ ਪੁੱਛਿਆ ਕਿ ਉਹ ਇਸ ਪਲਾਟ ਵਿੱਚ ਕੀ ਕਰਨਗੇ ਤਾਂ ਖੁਸਰਿਆਂ ਨੇ ਕਿਹਾ ਕਿ ਉਹ ਪਸ਼ੂ ਰੱਖਣਗੇ। ਇਸ ’ਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੇ ਮੱਝ ਵੀ ਚਾਹੀਦੀ ਹੈ ਤਾਂ ਉਹ ਵੀ ਦੇ ਦੇਵੇਗਾ। ਦੱਸ ਦੇਈਏ ਕਿ ਖੁਸਰਿਆਂ ਨੂੰ ਦਿੱਤਾ ਗਿਆ ਇਹ ਪਲਾਟ ਸ਼ਹਿਰ ਦੇ ਝੱਜਰ ਰੋਡ ‘ਤੇ ਇੰਦਰਾ ਕਾਲੋਨੀ ਅਤੇ ਰਾਮਸਿੰਘਪੁਰਾ ਦੇ ਵਿਚਕਾਰ ਹੈ। ਕਿੰਨਰ ਸਪਨਾ ਗੁਰੂ, ਹਿਨਾ, ਕੋਮਲ ਸ਼ਮਸ਼ੇਰ ਸਿੰਘ ਦੇ ਘਰ ਪਹੁੰਚੇ ਸਨ। ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *