29/07/2026
11

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ 13 ਹਲਕਿਆਂ ਦੇ ਇੰਚਾਰਜਾਂ ਤੇ ਕਨਵੀਨਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿਚ ਸਭ ਤੋਂ ਅਹਿਮ ਨਾਂ ਵਿਜੈ ਸਾਂਪਲਾ ਦਾ । ਵਿਜੈ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਦੀ ਕਮਾਨ ਸੌਂਪੀ ਹੈ। ਸਾਂਪਲਾ ਪਿਛਲੇ ਕਾਫੀ ਦਿਨਾਂ ਤੋਂ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਸਨ ਪਰ ਬੀਤੇ ਦਿਨੀਂ ਜਦੋਂ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਸਾਂਪਲਾ ਦੇ ਘਰ ਪਹੁੰਚੇ ਸਨ ਜਿਸ ਦੇ ਬਾਅਦ ਸਪੱਸ਼ਟ ਕੀਤਾ ਸੀ ਕਿ ਉਹ ਕਿਸੇ ਵੀ ਪਾਰਟੀ ਨੂੰ ਜੁਆਇਨ ਨਹੀਂ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਲੁਧਿਆਣਾ ਦੀ ਕਮਾਨ ਸੌਂਪੀ ਗਈ ਹੈ।

ਇਸੇ ਤਰ੍ਹਾਂ ਬਠਿੰਡਾ ਵਿਚ ਭਾਜਪਾ ਨੇ 2 ਇੰਚਾਰਜ ਤੇ 2 ਸਹਿ-ਇੰਚਾਰਜ ਨਿਯੁਕਤ ਕੀਤੇ ਹਨ ਜਿਸ ਵਿਚ ਦਿਆਲ ਸੋਢੀ ਤੇ ਸ਼ਿਵਰਾਜ ਚੌਧਰੀ ਦਾ ਨਾਂ ਸ਼ਾਮਲ ਹੈ। ਦੂਜੇ ਪਾਸੇ ਜਲੰਧਰ ਦੀ ਕਮਾਨ ਸਾਬਕਾ MLA ਕੇਡੀ ਭੰਡਾਰੀ, ਅੰਮ੍ਰਿਤਸਰ ਵਿਚ ਅਵਿਨਾਸ਼ ਖੰਨਾ ਤੇ ਫਿਰੋਜ਼ਪੁਰ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *