29/07/2026
download (3)

ਇਕ ਕਰੋੜਪਤੀ ਬਿਜ਼ਨਸਮੈਨ ਦੀ ਪਤਨੀ ਆਪਣੇ ਹੀ ਬੱਚੇ ਨੂੰ ਪਾਲਣ ਲਈ ਕਰੋੜਾਂ ਰੁਪਏ ਲੈ ਰਹੀ ਹੈ। ਜੀ ਹਾਂ ਸੁਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਪਰ ਇਹ ਇਕ ਵੱਡਾ ਸੱਚ ਹੈ। ਦਰਅਸਲ, ਮਾਮਲਾ ਦੁਬਈ ਦਾ ਹੈ ਜਿੱਥੋਂ ਦੇ ਇਕ ਕਰੋੜਪਤੀ ਸ਼ਖਸ ਦੀ ਪਤਨੀ ਉਸ ਦੇ ਬੱਚੇ ਨੂੰ ਪਾਲਣ ਲਈ ਥੋੜ੍ਹੇ ਬਹੁਤ ਨਹੀਂ ਢਾਈ ਕਰੋੜ ਰੁਪਏ ਲੈਂਦੀ ਹੈ।ਦੁਬਈ ਦੇ ਇਕ ਅਮੀਰ ਕਾਰੋਬਾਰੀ ਨਾਲ ਵਿਆਹੀ ਸੂਦੀ ਨਾਂ ਦੀ ਮਹਿਲਾ ਖੁਦ ਨੂੰ ਹਾਊਸਵਾਈਫ ਦੱਸਦੀ ਹੈ ਜਿਸ ਨੂੰ ਆਪਣੇ ਪਤੀ ਦੀ ਮੋਟੀ ਕਮਾਈ ਖਰਚਣ ਵਿਚ ਮਜ਼ਾ ਆਉਂਦਾ ਹੈ। ਉਸ ਦੀ ਸ਼ਾਨਦਾਰ ਜ਼ਿੰਦਗੀ ਸੋਸ਼ਲ ਮੀਡੀਆ ‘ਤੇ ਸਾਫ ਦੇਖੀ ਜਾ ਸਕਦੀ ਹੈ। ਜਿਥੇ ਉਹ ਵਿਦੇਸ਼ੀ ਛੁੱਟੀਆਂ ਤੇ ਮਹਿੰਗੀਆਂ ਚੀਜ਼ਾਂ ਨੂੰ ਦਿਖਾਉਂਦੀ ਹੈ।

ਜ਼ਿਕਰਯੋਗ ਹੈ ਕਿ ਇਹ ਮਹਿਲਾ ਕਰੋੜਪਤੀ ਪਤੀ ਤੋਂ ਬੱਚਾ ਪੈਦਾ ਕਰਨ ਲਈ 2.5 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਸੂਦੀ ਬੱਚੇ ਨੂੰ ਜਨਮ ਦੇਣ ਬਦਲੇ ਇਕ ਨਵੀਂ ਕਾਰ ਤੇ ਉਸੇ ਰੰਗ ਦੇ ਹੈਂਡਬੈਗ ਦੀ ਮੰਗ ਕਰ ਰਹੀ ਹੈ ਜਿਸ ਦੀ ਕੀਮਤ 50 ਤੋਂ 55 ਲੱਖ ਰੁਪਏ ਦੇ ਵਿਚ ਹੈ। ਇਸ ਤੋਂ ਇਲਾਵਾ ਉਸ ਨੂੰ ਹਰ ਬੱਚੇ ਦੇ ਜਨਮ ਲਈ ਲਗਭਗ 2 ਕਰੋੜ ਰੁਪਏ ਦਾ ਭੱਤਾ ਮਿਲਦਾ ਹੈ ਜੋ ਇਸ ਗੱਲ ਨੂੰ ਸਾਫ ਕਰਦਾ ਹੈ ਕਿ ਉਹ ਬਿਨਾਂ ਭਾਰੀ ਮੁਆਵਜ਼ੇ ਦੇ ਬੱਚੇ ਨੂੰ ਜਨਮ ਦੇਣ ਵਿਚ ਦਿਸਚਸਪੀ ਨਹੀਂ ਰੱਖਦੀ ਹੈ। ਇੱਥੋਂ ਤੱਕ ਕਿ ਸੂਦੀ ਨੂੰ ਚੰਗੀ ਨੀਂਦ ਆਏ, ਉਸ ਲਈ ਰਾਤ ਲਈ ਨਰਸ ਨੂੰ ਰੱਖਿਆ ਗਿਆ ਹੈ ਜੋ ਬੱਚੇ ਦੇ ਜਨਮ ਦੇ ਬਾਅਦ ਵੀ ਉਸ ਦੀ ਫਿਜ਼ੂਲਖਰਚ ਵਾਲੀ ਜ਼ਿੰਦਗੀ ਬਣਾਏ ਰੱਖਣ ਵਿਚ ਮਦਦ ਕਰੇਗੀ।

Leave a Reply

Your email address will not be published. Required fields are marked *