29/07/2026
gi21o43xmaak8w8_1710901553

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ। ਪੋਸਟ ਰਾਹੀਂ ਬਲਕੌਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ ਤੋਂ ਹੀ ਪੰਜਾਬ ਸਰਕਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ, “ਵਾਹਿਗੁਰੂ ਦੀ ਮੇਹਰ ਸਦਕਾ, ਸਾਨੂੰ ਸਾਡਾ ਸ਼ੁਭਦੀਪ ਵਾਪਸ ਮਿਲ ਗਿਆ ਹੈ। ਪਰ ਸਰਕਾਰ ਸਵੇਰ ਤੋਂ ਹੀ ਮੈਨੂੰ ਬੱਚੇ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਹਿ ਕੇ ਪ੍ਰੇਸ਼ਾਨ ਕਰ ਰਹੀ ਹੈ। ਉਹ ਮੈਨੂੰ ਇਹ ਸਾਬਤ ਕਰਨ ਲਈ ਕਹਿ ਰਹੀ ਹੈ ਕਿ ਇਹ ਬੱਚਾ ਲੀਗਲ ਹੈ।”

ਦਸ ਦੇਈਏ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਸਿੰਘ ਨੇ ਬੱਚੇ ਨੂੰ ਜਨਮ ਦੇਣ ਲਈ IVF ਦੀ ਵਰਤੋਂ ਕੀਤੀ ਹੈ। ਹਾਲਾਂਕਿ ਬਲਕੌਰ ਸਿੰਘ ਨੇ ਇਸ ਦਾ ਜ਼ਿਕਰ ਨਹੀਂ ਕੀਤਾ। ਤਿੰਨ ਸਾਲ ਪਹਿਲਾਂ ਸਰਕਾਰ ਨੇ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ (ਰੈਗੂਲੇਸ਼ਨ) ਐਕਟ ਲਿਆਂਦਾ ਸੀ। ਇਸ ਐਕਟ ਰਾਹੀਂ ਸਰਕਾਰ ਨੇ IVF ਪ੍ਰਕਿਰਿਆ ਲਈ ਉਮਰ ਸੀਮਾ ਤੈਅ ਕੀਤੀ ਸੀ। ਐਕਟ ਦੇ ਤਹਿਤ ਸਿਰਫ 21-50 ਸਾਲ ਦੀ ਉਮਰ ਦੀਆਂ ਔਰਤਾਂ ਅਤੇ 21-55 ਸਾਲ ਦੀ ਉਮਰ ਦੇ ਪੁਰਸ਼ ਆਈਵੀਐਫ ਦੀ ਵਰਤੋਂ ਕਰ ਸਕਦੇ ਹਨ। ਪਰ ਇੰਟਰਨੈੱਟ ‘ਤੇ ਸਿੱਧੂ ਮੂਸੇਵਾਲਾ ਦੀ ਮਾਂ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *