30/07/2026
IMG_1507

ਸ਼ਰਾਬ ਘਪਲੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇਜਰੀਵਾਲ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਰਹਿਣਗੇ। ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਚੁੱਪੀ ਤੋੜੀ ਹੈ। ਪਤਨੀ ਸੁਨੀਤਾ ਨੇ ਲਾਈਵ ਹੋ ਕੇ ਆਪਣੀ ਗੱਲ ਰੱਖੀ।

ਉਹਨਾਂ ਦੀ ਪਤਨੀ ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਜੇਲ੍ਹ ਵਿਚੋਂ ਸੰਦੇਸ਼ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਭਾਵੇਂ ਅੰਦਰ ਰਹਾਂ ਜਾਂ ਬਾਹਰ ਹਰ ਪਲ ਦੇਸ਼ ਦੀ ਸੇਵਾ ਕਰਦਾ ਰਹਾਂਗਾ। ਮੇਰੀ ਜ਼ਿੰਦਗੀ ਦਾ ਇਕ-ਇਕ ਪਲ ਦੇਸ਼ ਲਈ ਸਮਰਪਿਤ ਹੈ। ਇਸ ਧਰਤੀ ‘ਤੇ ਮੇਰਾ ਜੀਵਨ ਹੀ ਸੰਘਰਸ਼ ਲਈ ਹੋਇਆ ਹੈ। ਅੱਗੇ ਵੀ ਮੇਰੀ ਜ਼ਿੰਦਗੀ ਵਿਚ ਵੱਡੇ-ਵੱਡੇ ਸੰਘਰਸ਼ ਲਿਖੇ ਹਨ, ਇਸ ਲਈ ਇਹ ਗ੍ਰਿਫ਼ਤਾਰੀ ਮੈਨੂੰ ਹੈਰਾਨ ਨਹੀਂ ਕਰਦੀ। 

ਕੇਜਰੀਵਾਲ ਦੀ ਪਤਨੀ ਨੇ ਸੰਦੇਸ਼ ਵਿਚ ਅੱਗੇ ਕਿਹਾ ਕਿ ਤੁਹਾਡੇ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਪਿਛਲੇ ਜਨਮ ਵਿਚ ਮੈਂ ਬਹੁਤ ਪੁੰਨ ਦੇ ਕੰਮ ਕੀਤੇ ਹੋਣਗੇ, ਜੋ ਮੈਂ ਭਾਰਤ ਵਰਗੇ ਮਹਾਨ ਦੇਸ਼ ਵਿਚ ਪੈਦਾ ਹੋਇਆ।  ਸਾਨੂੰ ਮਿਲ ਕੇ ਭਾਰਤ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ। ਭਾਰਤ ਨੂੰ ਫਿਰ ਤੋਂ ਦੁਨੀਆ ਦਾ ਸ਼ਕਤੀਸ਼ਾਲੀ ਅਤੇ ਨੰਬਰ-1 ਦੇਸ਼ ਬਣਾਉਣਾ ਹੈ। ਭਾਰਤ ਦੇ ਅੰਦਰ ਅਤੇ ਬਾਹਰ ਕਈ ਅਜਿਹੀਆਂ ਸ਼ਕਤੀਆਂ ਹਨ, ਜੋ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਸਾਨੂੰ ਸੁਚੇਤ ਰਹਿ ਕੇ ਇਨ੍ਹਾਂ ਸ਼ਕਤੀਆਂ ਨੂੰ ਪਛਾਣਨਾ ਹੈ ਅਤੇ ਹਰਾਉਣਾ ਹੈ। ਭਾਰਤ ਵਿਚ ਹੀ ਬਹੁਤ ਸਾਰੀਆਂ ਤਾਕਤਾਂ ਹਨ, ਜੋ ਦੇਸ਼ ਭਗਤ ਹਨ ਅਤੇ ਭਾਰਤ ਨੂੰ ਅੱਗੇ ਵਧਾਉਣਾ ਚਾਹੁੰਦੀਆਂ ਹਨ, ਇਨ੍ਹਾਂ ਤਾਕਤਾਂ ਨਾਲ ਜੁੜਨਾ ਹੈ ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨਾ ਹੈ।

Leave a Reply

Your email address will not be published. Required fields are marked *