30/07/2026
2

ਕੋਰੋਨਾ ਦੌਰਾਨ ਆਈ ਆਰਥਿਕ ਮੰਦੀ ਕਾਰਨ ਵੱਡੀਆਂ ਕੰਪਨੀਆਂ ਵੱਲੋਂ ਵੀ ਧੜਾ-ਧੜ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਇਸੇ ਸਮੇਂ ਟਾਟਾ ਕੰਪਨੀ ਨੇ ਵੱਡਾ ਦਿਲ ਵਿਖਾਇਆ ਹੈ। ਕੰਪਨੀ ਨੇ ਵੱਡੀ ਗਿਣਤੀ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਸੀ, ਪਰ ਆਖਰੀ ਸਮੇਂ  ਰਤਨ ਟਾਟਾ ਨੇ ਪੈਸੇ ਦੇ ਕੇ ਇਨ੍ਹਾਂ ਕਰਮਚਾਰੀਆਂ ਦੀਆਂ ਨੌਕਰੀਆਂ ਬਚਾ ਲਈਆਂ। ਦੱਸ ਦਈਏ ਕਿ TCS ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਕਰਮਚਾਰੀ ਦੀ ਛਾਂਟੀ ਨਹੀਂ ਕਰੇਗੀ।

ਇਹ ਮਾਮਲਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਦਾ ਹੈ, ਜਿੱਥੇ 28 ਜੂਨ ਨੂੰ 115 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ 30 ਜੂਨ ਦਿਨ ਐਤਵਾਰ ਨੂੰ ਕਿਹਾ ਗਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਵਿਚ 55 ਫੈਕਲਟੀ ਮੈਂਬਰ ਅਤੇ 60 ਨਾਨ-ਟੀਚਿੰਗ ਸਟਾਫ਼ ਸੀ। ਛਾਂਟੀ ਰੋਕਣ ਦਾ ਐਲਾਨ ਰਤਨ ਟਾਟਾ ਦੀ ਅਗਵਾਈ ਵਾਲੇ ਟਾਟਾ ਐਜੂਕੇਸ਼ਨ ਟਰੱਸਟ (ਟੀ.ਈ.ਟੀ.) ਦੇ ਫੈਸਲੇ ਤੋਂ ਬਾਅਦ ਕੀਤਾ ਗਿਆ ਸੀ, ਜਿਸ ਵਿੱਚ ਟਰੱਸਟ ਨੇ ਵਿੱਤੀ ਗ੍ਰਾਂਟ ਵਧਾਉਣ ਦਾ ਫੈਸਲਾ ਕੀਤਾ ਹੈ।

ਟਰੱਸਟ ਨੇ ਪ੍ਰੋਜੈਕਟਾਂ, ਪ੍ਰੋਗਰਾਮਾਂ ਅਤੇ ਨਾਨ-ਟੀਚਿੰਗ ਸਟਾਫ ਦੀਆਂ ਤਨਖਾਹਾਂ ਤੇ ਹੋਰ ਖਰਚਿਆਂ ਨੂੰ ਲੈ ਕੇ ਨਵਾਂ ਫੰਡ ਜਾਰੀ ਕਰ ਦਿੱਤਾ, ਜਿਸ ਵਿੱਚ 115 ਕਰਮਚਾਰੀਆਂ ਦੀਆਂ ਨੌਕਰੀਆਂ ਬਚ ਗਈਆਂ। ਇਸ ਤੋਂ ਪਹਿਲਾਂ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਨੇ ਸੈਲਰੀ ਲਈ ਲੋੜੀਂਦੇ ਫੰਡਾਂ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਛਾਂਟਣ ਦਾ ਮਨ ਬਣਾ ਲਿਆ ਸੀ। ਸੰਸਥਾ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਫੰਡਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਹੁਣ ਸਮੇਂ ਸਿਰ ਤਨਖਾਹਾਂ ਦੇਣੀਆਂ ਮੁਸ਼ਕਲ ਹੋ ਰਹੀਆਂ ਹਨ।

Leave a Reply

Your email address will not be published. Required fields are marked *