It is finally holiday! Marked and written holiday in a calendar.
ਪੰਜਾਬ ‘ਚ ਭਲਕੇ ਤੋਂ ਲਗਾਤਾਰ 3 ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਅਸਮਾਨੋਂ ਵਰ੍ਹਦੇ ਮੀਂਹ ਵਿਚਾਲੇ ਜੇਕਰ ਤੁਸੀਂ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਚੰਗੀ ਹੈ ਕਿਉਂਕਿ ਸਕੂਲਾਂ ‘ਚ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਅਜਿਹੇ ‘ਚ 3 ਛੁੱਟੀਆਂ ਦੌਰਾਨ ਬੜੇ ਆਰਾਮ ਨਾਲ ਘੁੰਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ। ਦਰਅਸਲ 15 ਜੂਨ ਨੂੰ ਸ਼ਨੀਵਾਰ ਅਤੇ 16 ਜੂਨ ਨੂੰ ਐਤਵਾਰ ਪੈ ਰਿਹਾ ਹੈ, ਜਿਨ੍ਹਾਂ ਦਿਨਾਂ ਦੀ ਸਰਕਾਰੀ ਦਫ਼ਤਰਾਂ ‘ਚ ਛੁੱਟੀ ਹੁੰਦੀ ਹੈ।

ਇਸ ਤੋਂ ਬਾਅਦ 17 ਜੂਨ ਦਿਨ ਸੋਮਵਾਰ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰ, ਹੋਰ ਅਦਾਰਿਆਂ ਅਤੇ ਵਪਾਰਕ ਇਕਾਈਆਂ ‘ਚ ਛੁੱਟੀ ਰਹੇਗੀ ਕਿਉਂਕਿ ਇਸ ਦਿਨ ਈਦ-ਉੱਲ-ਜੂਹਾ (ਬਕਰੀਦ) ਦਾ ਤਿਉਹਾਰ ਹੈ। ਪੰਜਾਬ ਸਰਕਾਰ ਨੇ ਸਾਲ-2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ‘ਚ ਇਸ ਤਿਉਹਾਰ ਦੀ ਛੁੱਟੀ ਐਲਾਨੀ ਹੈ। ਇਸ ਲਈ ਇਸ ਦਿਨ ਪੰਜਾਬ ਭਰ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
