29/07/2026
121-4

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਤੇ ਗੁਰੂ ਅੰਗਦ ਦੇਵ ਵੇਟਰਨਰੀ ਤੇ ਐਨੀਮਲ ਸਾਇਨਸਿਸ ਯੂਨੀਵਰਸਿਟੀ ਵਿੱਚ ਪਸ਼ੂ-ਪਾਲਣ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਮੇਲੇ ਦਾ ਉਦਘਾਟਨ ਕਰਨਗੇ। ਇਸ ਮੇਲੇ ਲਈ ਮੁੱਖ ਗਰਾਊਂਡ ਵਿੱਚ ਵੱਡਾ ਸਵਾਗਤੀ ਗੇਟ ਲਾਇਆ ਗਿਆ ਹੈ। ਉੱਥੇ ਹੀ ਵੱਖ-ਵੱਖ ਵਿਭਾਗਾਂ, ਖੇਤੀ ਸੰਦਾਂ ਅਤੇ ਹੋਰ ਮਸ਼ੀਨਰੀ ਨਾਲ ਸਬੰਧਤ 300 ਤੋਂ ਵੱਧ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਹੋਣਗੇ।

ਮੇਲੇ ਦੇ ਪਹਿਲੇ ਦਿਨ ਜਿੱਥੇ ਅਗਾਂਹਵਧੂ ਕਿਸਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗਾ ਉੱਥੇ ਹੋਰ ਵਡਮੁੱਲੀ ਜਾਣਕਾਰੀ ਵੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ। ਕਿਸਾਨ ਮੇਲੇ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਮੇਲੇ ਵਿੱਚ ਆਉਣ ਵਾਲੇ ਕਿਸਾਨਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਰੂਟ ਪਲਾਨ ਵੀ ਜਾਰੀ ਹੋਇਆ ਹੈ।

Leave a Reply

Your email address will not be published. Required fields are marked *