30/07/2026
delhi-police-124346575-16x9_0

ਦਿੱਲੀ ਪੁਲਿਸ ਦਾ ਐਕਸ ਅਕਾਊਂਟ ਬੀਤੀ ਰਾਤ ਨੂੰ ਕੁਝ ਦੇਰ ਲਈ ਹੈਕ ਕਰ ਲਿਆ ਸੀ। ਹੈਕਰ ਨੇ ਨਾ ਸਿਰਫ਼ ਦਿੱਲੀ ਪੁਲਿਸ ਅਕਾਊਂਟ ਦੀ ਡੀਪੀ ਬਦਲੀ ਸਗੋਂ ਬਾਇਓ ਡਿਟੇਲ ਵੀ ਬਦਲ ਦਿੱਤੀ। ਹੈਕਰ ਨੇ ਕਵਰ ਫੋਟੋ ਨੂੰ ਬਦਲ ਕੇ ਮੈਜਿਕ ਈਡਨ ਦੀ ਤਸਵੀਰ ਲੱਗਾ ਦਿੱਤੀ। ਇਸ ਤੋਂ ਇਲਾਵਾ, ਲਿੰਕ ਵਿੱਚ linktr.ee/magiceden ਹਾਈਪਰਲਿੰਕਡ ਕਰ ਦਿੱਤਾ। ਹਾਲਾਂਕਿ ਦਿੱਲੀ ਪੁਲਿਸ ਦੀ ਸਾਈਬਰ ਯੂਨਿਟ ਨੇ ਐਕਸ ਅਕਾਊਂਟ ਰਿਕਵਰ ਕਰ ਲਿਆ। ਹੁਣ ਦਿੱਲੀ ਪੁਲਿਸ ਦੇ ਐਕਸ ਅਕਾਊਂਟ ‘ਤੇ ਡਿਸਪਲੇ ਪਿਕਚਰ ਅਤੇ ਕਵਰ ਫੋਟੋ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ ਚੀਜ਼ਾਂ ਆਮ ਦਿਖਾਈ ਦੇ ਰਹੀਆਂ ਹਨ।

ਦਿੱਲੀ ਪੁਲਿਸ ਦੀ ਸਾਈਬਰ ਟੀਮ ਉਸ IP ਐਡਰੈੱਸ ਨੂੰ ਟ੍ਰੈਕ ਕਰਨ ‘ਚ ਲੱਗੀ ਹੋਈ ਹੈ ਜਿਸ ਰਾਹੀਂ ਦਿੱਲੀ ਪੁਲਿਸ ਦਾ ਐਕਸ ਅਕਾਊਂਟ ਹੈਕ ਕੀਤਾ ਗਿਆ ਸੀ। ਸਾਈਬਰ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *