30/07/2026
ਨਨਨਨਨ

ਕੋਰੋਨਾ ਮਗਰੋਂ ਇੱਕ ਹੋਰ ਮਹਾਮਾਰੀ ਫੈਲਣ ਦਾ ਖਤਰਾ ਹੈ। ਅਗਲੀ ਮਹਾਮਾਰੀ ਦਾ ਵਾਇਰਸ ਵੀ ਚੀਨ ਵਿੱਚ ਪਣਪ ਰਿਹਾ ਹੈ। ਦਰਅਸਲ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ SARS-CoV-2 (ਨੋਵਲ ਕੋਰੋਨਾਵਾਇਰਸ) ਚੀਨ ਤੋਂ ਫੈਲਿਆ ਸੀ। ਤਾਜ਼ਾ ਅਧਿਐਨ ਨੇ ਚੀਨ ਦੇ ਫਰ ਫਾਰਮਾਂ ਵਿੱਚ ਸੈਂਕੜੇ ਵਾਇਰਸਾਂ ਦੀ ਪਛਾਣ ਕੀਤੀ ਹੈ ਜੋ ਮਨੁੱਖਾਂ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਖੋਜਕਰਤਾਵਾਂ ਨੇ ਫਰ ਫਾਰਮਾਂ ਤੋਂ ਜਾਨਵਰਾਂ ਵਿੱਚ ਲਗਪਗ 125 ਕਿਸਮਾਂ ਦੇ ਵਾਇਰਸਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ 36 ਵਾਇਰਸ ਬਿਲਕੁਲ ਨਵੇਂ ਹਨ। ਇਨ੍ਹਾਂ ਬਾਰੇ ਵਿਗਿਆਨੀ ਵੀ ਅਣਜਾਣ ਹਨ। ਇਸ ਤੋਂ ਇਲਾਵਾ 39 ਕਿਸਮਾਂ ਦੇ ਅਜਿਹੇ ਵਾਇਰਸ ਪਾਏ ਗਏ ਹਨ ਜਿਨ੍ਹਾਂ ਨਾਲ ਜਾਨਵਰਾਂ ਤੇ ਮਨੁੱਖਾਂ ਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।

ਚੀਨੀ ਖੋਜਕਰਤਾਵਾਂ ਦੀ ਅਗਵਾਈ ਵਿੱਚ ਕੀਤੇ ਗਏ ਇਸ ਅਧਿਐਨ ਦੇ ਆਧਾਰ ‘ਤੇ ਵਾਇਰਸ ਵਿਗਿਆਨੀ ਐਡਵਰਡ ਹੋਮਜ਼ ਨੇ ਵਾਇਰਸ ਦੀ ਨਿਗਰਾਨੀ ਵਧਾਉਣ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਵਾਇਰਸ ਫੈਲਦੇ ਹਨ ਤਾਂ ਇਹ ਵਿਸ਼ਵ ਪੱਧਰ ‘ਤੇ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਨਾਲ ਕੋਰੋਨਾ ਵਾਇਰਸ ਤੋਂ ਬਾਅਦ ਚੀਨ ਇੱਕ ਵਾਰ ਫਿਰ ਦੁਨੀਆ ਦੇ ਨਿਸ਼ਾਨੇ ‘ਤੇ ਆ ਗਿਆ ਹੈ।

ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ 2021 ਤੋਂ 2024 ਤੱਕ ਕਰੀਬ 461 ਜਾਨਵਰਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪਾਲਤੂ ਤੇ ਜੰਗਲੀ ਜਾਨਵਰ ਵੀ ਸ਼ਾਮਲ ਹਨ। ਵਿਗਿਆਨੀਆਂ ਨੇ ਦੱਸਿਆ ਕਿ ਫਾਰਮਾਂ ਵਿੱਚ ਪਾਏ ਗਏ ਵਾਇਰਸਾਂ ਵਿੱਚ ਹੈਪੇਟਾਈਟਸ ਈ, ਜਾਪਾਨੀ ਇਨਸੇਫਲਾਈਟਿਸ ਤੇ 13 ਨਵੀਆਂ ਕਿਸਮਾਂ ਦੇ ਵਾਇਰਸ ਸ਼ਾਮਲ ਹਨ।  ਵਾਇਰਲੋਜਿਸਟ ਐਡਵਰਡ ਹੋਮਸ ਨੇ ਖਤਰਨਾਕ ਵਾਇਰਸ ਦੇ ਫੈਲਣ ਵਿੱਚ ਫਰ ਫਾਰਮਾਂ ਦੀ ਭੂਮਿਕਾ ‘ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਇਸ ਉਦਯੋਗ ਨੂੰ ਤੁਰੰਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਹੋਮਸ ਨੇ ਕਿਹਾ ਹੈ ਕਿ ਭਵਿੱਖ ਦੇ ਪ੍ਰਕੋਪ ਨੂੰ ਰੋਕਣ ਲਈ ਸਖ਼ਤ ਉਪਾਵਾਂ ਦੀ ਲੋੜ ਹੈ।

Leave a Reply

Your email address will not be published. Required fields are marked *