30/07/2026
IMG_Diljit_Dosanjh_perfo_2_1_LRDF76IP

ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕੱਲ੍ਹ ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਸ਼ੋਅ ਰਾਤ 10 ਵਜੇ ਤੋਂ ਪਹਿਲਾਂ ਖਤਮ ਹੋ ਗਿਆ। ਦਿਲਜੀਤ ਨੇ ਸਟੇਜ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਮੇਰੇ ਸਾਹਮਣੇ ਸੁੰਦਰ-ਸੁੰਦਰ ਬੱਚੇ ਬਹੁਤ ਹੀ ਚੰਗੇ ਕੱਪੜੇ ਪਾ ਕੇ ਖੜ੍ਹੇ ਹਨ। ਉਹ ਸਟੇਜ ‘ਤੇ ਆਉਣਾ ਚਾਹੁੰਦੇ ਹਨ। ਮੈਂ ਵੀ ਉਨ੍ਹਾਂ ਨੂੰ ਸਟੇਜ ‘ਤੇ ਬੁਲਾਉਣਾ ਚਾਹੁੰਦਾ ਹਾਂ ਪਰ ਮੇਰੇ ‘ਤੇ ਬਹੁਤ ਪਾਬੰਦੀਆਂ ਹਨ, ਇਸ ਲਈ ਮੈਂ ਨਹੀਂ ਕਰ ਸਕਦਾ। ਦਿਲਜੀਤ ਨੇ ਕਿਹਾ ਕਿ ਸਟੇਜ ‘ਤੇ ਆਵਾਜ਼ ਦਾ ਪੱਧਰ ਸਭ ਤੋਂ ਘੱਟ ਹੁੰਦਾ ਹੈ ਕਿਉਂਕਿ ਸਾਡੇ ਸਾਰਿਆਂ ਦੇ ਕੰਨਾਂ ‘ਚ ਈਅਰਪੀਸ ਹੁੰਦੇ ਹਨ ਪਰ ਫਿਰ ਵੀ ਕਮਲੀਆਂ ਗੱਲਾਂ ਕਰਦੇ ਹਾਂ। ਦਿਲਜੀਤ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਵੀ ਕੀਤਾ।

ਦਿਲਜੀਤ ਦੁਸਾਂਝ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧਨ ਨੂੰ ਠੀਕ ਕਰਨਾ ਬਿਹਤਰ ਹੈ। ਜੇਕਰ ਸਥਾਨ ਅਤੇ ਪ੍ਰਬੰਧਨ ਅਜਿਹਾ ਹੀ ਰਿਹਾ ਤਾਂ ਅਸੀਂ ਭਾਰਤ ‘ਚ ਸ਼ੋਅ ਨਹੀਂ ਕਰਾਂਗੇ। ਦਿਲਜੀਤ ਨੇ ਕਿਹਾ ਕਿ ਅਗਲੀ ਵਾਰ ਉਹ ਚਾਹੁੰਦਾ ਹੈ ਕਿ ਚਾਰੇ ਪਾਸੇ ਲੋਕ ਹੋਣ ਅਤੇ ਉਹ ਆਪਣੀ ਪਰਫਾਰਮੈਂਸ ਉਨ੍ਹਾਂ ਵਿਚਕਾਰ ਹੀ ਦੇਣ।

ਦਸ ਦੇਈਏ ਕਿ ਕੰਸਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਸ਼ਰਤਾਂ ਨਾਲ ਮਨਜ਼ੂਰੀ ਦਿੱਤੀ ਸੀ। ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਏ ਸ਼ੋਅ ਦੌਰਾਨ ਆਵਾਜ਼ 75 ਡੈਸੀਬਲ ਤੋਂ ਉਪਰ ਨਹੀਂ ਜਾਣੀ ਚਾਹੀਦੀ। ਇਸ ਤੋਂ ਇਲਾਵਾ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਸੰਗੀਤ ਸਮਾਰੋਹ ਦਾ ਆਖਰੀ ਸਮਾਂ ਰਾਤ 10 ਵਜੇ ਤੱਕ ਹੀ ਹੋਵੇਗਾ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ।

Leave a Reply

Your email address will not be published. Required fields are marked *