30/07/2026
02_07_2024-2july2024_pj_surinderkaur

ਜਲੰਧਰ ਵੈਸਟ ਜ਼ਿਮਨੀ ਚੋਣ ਨਾਲ ਜੁੜੀ ਵੱਡੀ ਖ਼ਬਰ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ। ਬੀਬੀ ਸੁਰਜੀਤ ਕੌਰ ਪੰਥਕ ਪਿਛੋਕੜ ਤੋਂ ਹਨ ਤੇ ਉਨ੍ਹਾਂ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇਕ ਵਾਰ ਕੌਂਸਲਰ ਰਹੇ ਹਨ। ਸੁਰਜੀਤ ਕੌਰ ਵੀ ਆਪਣੇ ਸਮਾਜ ਸੇਵੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ 20 ਜੂਨ ਨੂੰ ਟਿਕਟ ਦਿੱਤੀ ਗਈ ਸੀ। 21 ਜੂਨ ਨੂੰ ਉਨ੍ਹਾਂ ਨਾਮਜ਼ਦਗੀ ਕਾਗਜ਼ ਭਰੇ ਜਦਕਿ 26 ਜੂਨ ਨੂੰ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ। ਹਾਲਾਂਕਿ ਬਾਗ਼ੀ ਧੜੇ ਵੱਲੋਂ ਉਨ੍ਹਾਂ ਨੂੰ ਪੂਰਨ ਸਮਰਥਨ ਦਿੱਤਾ ਗਿਆ। ਅਜਿਹੀ ਸਥਿਤੀ ‘ਚ ਉਹ ਡਾਵਾਂਡੋਲ ਮਹਿਸੂਸ ਕਰਨ ਲੱਗੀ ਤੇ ਅੱਜ ਇਹ ਫੈਸਲਾ ਲਿਆ।

Leave a Reply

Your email address will not be published. Required fields are marked *