29/07/2026
sidhu1

ਛੋਟੇ ਸ਼ੁੱਭਦੀਪ ਦੇ ਮਾਮਲੇ ਵਿਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰ ਮੁਤਾਬਕ IVF ਨੂੰ ਲੈ ਕੇ ਪਰਿਵਾਰ ‘ਤੇ ਹੁਣ ਕੋਈ ਕਾਰਵਾਈ ਨਹੀਂ ਹੋਵੇਗੀ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਭਾਰਤ ਵਿਚ ਸਿਰਫ ਬੱਚੇ ਨੂੰ ਜਨਮ ਦਿਨਾ ਹੈ। IVF ਟ੍ਰੀਟਮੈਂਟ ਇਥੇ ਨਹੀਂ, ਵਿਦੇਸ਼ ਵਿਚ ਕਰਵਾਇਆ ਹੈ। ਬੱਚੇ ਦੀ ਡਲਿਵਰੀ ਰੋਕੀ ਨਹੀਂ ਜਾ ਸਕਦੀ ਤੇ ਕੋਈ ਵੀ ਹੈਲਥ ਸੈਂਟਰ ਬੱਚੇ ਦੀ ਡਲਿਵਰੀ ਕਰਵਾ ਸਕਦਾ ਹੈ। ਅਜਿਹੇ ਵਿਚ ਚਰਨ ਕੌਰ ਤੋਂ ਸਿਹਤ ਵਿਭਾਗ ਵੱਲੋਂ IVF ਸਬੰਧੀ ਮੰਗੇ ਗਏ ਜਵਾਬ ਤੇ ਕਾਰਵਾਈ ਨੂੰ ਲੈ ਕੇ ਸਿਹਤ ਵਿਭਾਗ ਨੇ ਰੋਕ ਲਗਾ ਦਿੱਤੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਵੱਲੋਂ ਬਲਕਾਰ ਸਿੰਘ ਤੋਂ IVF ਨੂੰ ਲੈ ਕੇ ਜਵਾਬ ਮੰਗਣ ‘ਤੇ ਇਤਰਾਜ਼ ਪ੍ਰਗਟਾਇਆ ਸੀ ਤੇ 2 ਹਫਤੇ ਦੇ ਅੰਦਰ ਮਾਮਲੇ ਵਿਚ ਜਵਾਬ ਦੇਣ ਨੂੰ ਕਿਹਾ ਸੀ। ਪਹਿਲਾਂ ਸਿਹਤ ਵਿਭਾਗ IVF ਕਰਨ ਵਾਲੇ ਹਸਪਤਾਲ ਨੂੰ ਲੈ ਕੇ ਜਾਂਚ ਕਰਨ ਵਾਲਾ ਸੀ ਪਰ ਮੁੱਖ ਮੰਤਰੀ ਵੱਲੋਂ ਪ੍ਰਗਟਾਏ ਗਏ ਇਤਰਾਜ਼ ਦੇ ਬਾਅਦ ਸਿਹਤ ਵਿਭਾਗ ਨੇ ਚੁੱਪੀ ਸਾਧ ਲਈ ਹੈ ਤੇ ਜਾਂਚ ਤੋਂ ਹੱਥ ਪਿੱਛੇ ਖਿੱਚ ਲਏ ਹਨ।

Leave a Reply

Your email address will not be published. Required fields are marked *