29/07/2026
download (3)

ਗਾਇਕ ਸਿੱਧੂ ਮੂਸਵਾਲਾ ਦੀ ਮਾਤਾ ਨੂੰ ਬਠਿੰਡੇ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਨ੍ਹਾਂ ਦੇ ਘਰ ਇਕ ਵਾਰ ਮੁੜ ਕਿਲਕਾਰੀਆਂ ਗੂੰਜਣਗੀਆਂ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਗਰਭਵਤੀ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੂਜੀ ਵਾਰ ਮਾਪੇ ਬਣਨਗੇ।

ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਾਤਾ ਚਰਨ ਕੌਰ ਜੁੜਵਾ ਬੱਚਿਆਂ ਨੂੰ ਜਨਮ ਦੇਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਇਸ ਸਮੇਂ ਹਸਪਤਾਲ ਦਾਖਲ ਹਨ ਤੇ ਕਿਸੇ ਸਮੇਂ ਖੁਸ਼ਖਬਰੀ ਆ ਸਕਦੀ ਹੈ। ਦਸ ਦਈਏ ਕਿ ਫਰਵਰੀ ਮਹੀਨੇ ‘ਚ ਚਰਨ ਕੌਰ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਉਹ 58 ਦੀ ਉਮਰ ‘ਚ ਆਈਵੀਐਫ ਤਕਰੀਨ ਜ਼ਰੀਏ ਮਾਂ ਬਣਨ ਜਾ ਰਹੀ ਹੈ।ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Leave a Reply

Your email address will not be published. Required fields are marked *