29/07/2026
31asaram

ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਬਾਅਦ ਹੁਣ ਆਸਰਾਮ ਦੀਆਂ ਆਸਾਂ ਨੂੰ ਵੀ ਹਕੀਕਤ ਮਿਲਦੀ ਦਿਖਾਈ ਦੇ ਰਹੀ ਹੈ। ਆਸਾਰਾਮ ਨੂੰ ਮੁੰਬਈ ਵਿੱਚ ਇਲਾਜ ਕਰਵਾਉਣ ਦੀ ਮਨਜੂਰੀ ਮਿਲ ਗਈ ਹੈ। ਦਰਅਸਲ, ਉਸ ਨੇ ਜੋਧਪੁਰ ਹਾਈਕੋਰਟ ਵਿੱਚ ਇਲਾਜ ਲਈ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ ਮਨਜੂਰ ਕਰ ਲਿਆ ਹੈ ।

ਜ਼ਿਕਰਯੋਗ ਹੈ ਕਿ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਆਸਾਰਾਮ ਲੰਬੇ ਸਮੇਂ ਤੋਂ ਬਿਮਾਰ ਹੈ। ਜੇਲ੍ਹ ਵਿੱਚ ਚੱਲ ਰਹੇ ਇਲਾਜ ਦਾ ਫਾਇਦਾ ਨਾ ਹੋਣ ਕਾਰਨ ਉਸਨੂੰ ਇਲਾਜ ਦੇ ਲਈ ਮੁੰਬਈ ਲਿਜਾਇਆ ਜਾਵੇ। ਆਸਾਰਾਮ ਨੂੰ ਏਅਰ ਐਂਬੂਲੈਂਸ ਰਾਹੀਂ ਮੁੰਬਈ ਭੇਜਿਆ ਜਾਵੇਗਾ। ਇਸ ਦੌਰਾਨ ਉਸਦੇ ਨਾਲ ਇੱਕ ਐੱਸਪੀ ਰੈਂਕ ਦੇ ਅਧਿਕਾਰੀ ਤੇ ਚਾਰ ਪੁਲਿਸ ਕਰਮੀ ਭੇਜੇ ਜਾਣਗੇ। ਉੱਥੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਇਹ ਸਾਰੇ ਆਸਾਰਾਮ ਦੇ ਨਾਲ ਹੀ ਰਹਿਣਗੇ। ਇੱਕ ਵਾਰ ਇਲਾਜ ਹੋਣ ਜਾਣ ਦੇ ਬਾਅਦ ਉਸਨੂੰ ਵਾਪਸ ਜੇਲ੍ਹ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *