30/07/2026
mobile

ਭਾਰਤ ਸੰਚਾਰ ਨਿਗਮ ਲਿਮਿਟੇਡ BSNL ਨੇ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਧਮਾਕੇਦਾਰ ਪੇਸ਼ਕਸ਼ ਪੇਸ਼ ਕੀਤੀ ਹੈ। ਕੰਪਨੀ ਕੁਝ ਟੈਰਿਫ ਪਲਾਨ ‘ਤੇ ਰੀਚਾਰਜ ਕਰਨ ‘ਤੇ 1 ਲੱਖ ਰੁਪਏ ਦਾ ਇਨਾਮ ਦੇਵੇਗੀ। ਇਹ ਵਿਸ਼ੇਸ਼ ਪੇਸ਼ਕਸ਼ ਸਿਰਫ਼ ਭਾਰਤ ‘ਚ ਰਹਿਣ ਵਾਲੇ BSNL ਯੂਜ਼ਰਜ਼ ਲਈ ਵੈਲਿਡ ਹੈ। ਕੰਪਨੀ ਨੇ ਯੂਜ਼ਰਜ਼ ਨੂੰ ਹਰ ਮਹੀਨੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਲਾਭ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜੋ ਕੰਪਨੀ ਦੀ ਮਿਊਜ਼ਿਕ ਐਪ Zing ਦੀ ਵਰਤੋਂ ਕਰਦੇ ਹਨ। BSNL ਨੇ ਆਪਣੇ ਸੋਸ਼ਲ ਮੀਡੀਆ ਹੈਂਡਲ X ‘ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ।

ਇਹ ਆਫਰ BSNL ਦੇ 118, 153, 199, 347, 599, 997, 1999 ਤੇ 2399 ਰੁਪਏ ਦੇ ਰਿਚਾਰਜ ਪਲਾਨ ‘ਚ ਦਿੱਤਾ ਜਾ ਰਿਹਾ ਹੈ। ਰਿਚਾਰਜ ਕਰਵਾਉਣ ਵਾਲੇ ਗਾਹਕਾਂ ਨੂੰ ਆਪਣੇ ਸਮਾਰਟਫੋਨ ‘ਤੇ ਜ਼ਿੰਗ ਐਪ ਡਾਊਨਲੋਡ ਕਰਨਾ ਹੋਵੇਗਾ। ਯੋਗਤਾ ਪੂਰੀ ਕਰਨ ‘ਤੇ ਯੂਜ਼ਰ ਨੂੰ ਕੰਪਨੀ ਵੱਲੋਂ 1 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ। BSNL ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਹ ਆਫਰ ਲੈ ਕੇ ਆਈ ਹੈ। ਕੰਪਨੀ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਉਹ 4ਜੀ ਸਿਮ ਕਾਰਡ ਮੁਫਤ ‘ਚ ਦੇਵੇਗੀ। BSNL ਰਿਚਾਰਜ ਪਲਾਨ Jio, Airtel ਅਤੇ Vodafone Idea ਨਾਲੋਂ ਬਹੁਤ ਸਸਤੇ ਹਨ।

Leave a Reply

Your email address will not be published. Required fields are marked *