30/07/2026
4-2

ਇੱਕ ਬੰਦੇ ਨੇ ਕੈਸੀਨੋ ਵਿੱਚ ਇੰਨੇ ਪੈਸੇ ਜਿੱਤ ਲਏ ਕਿ ਉਹ ਖੁਸ਼ੀ ਬਰਦਾਸ਼ਤ ਨਾ ਕਰ ਸਕਿਆ ਅਤੇ ਉੱਥੇ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਹੈਰਾਨ ਕਰਨ ਵਾਲੀ ਘਟਨਾ ਸਿੰਗਾਪੁਰ ‘ਚ ਵਾਪਰੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਰਿਪੋਰਟ ਮੁਤਾਬਕ 3.2 ਮਿਲੀਅਨ ਪੌਂਡ (ਭਾਵ ਲਗਭਗ 34 ਕਰੋੜ ਰੁਪਏ) ਦਾ ਜੈਕਪਾਟ ਜਿੱਤਣ ਤੋਂ ਬਾਅਦ ਵਿਅਕਤੀ ਨੇ ਖੁਸ਼ੀ ਨਾਲ ਹਵਾ ‘ਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਅਗਲੇ ਹੀ ਪਲ ਉਹ ਗਸ਼ ਖਾ ਕੇ ਹੇਠਾਂ ਡਿੱਗ ਪਿਆ।

ਦਸਿਆ ਜਾ ਰਿਹਾ ਹੈ ਕਿ ਇਹ ਘਟਨਾ ਇਹ ਘਟਨਾ ਸਿੰਗਾਪੁਰ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ‘ਚ ਸਥਿਤ ‘ਮਰੀਨਾ ਬੇ ਸੈਂਡਜ਼ ਕੈਸੀਨੋ’ ‘ਚ 22 ਜੂਨ ਨੂੰ ਵਾਪਰੀ। ਜਿਵੇਂ ਹੀ ਬੰਦੇ ਨੇ ਜੈਕਪਾਟ ਜਿੱਤਿਆ, ਉਸ ਨੇ ਹਵਾ ਵਿੱਚ ਛਾਲਾਂ ਮਾਰਦਿਆਂ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਅਗਲੇ ਹੀ ਪਲ ਉਹ ਬੇਹੋਸ਼ ਹੋ ਗਿਆ ਤਾਂ ਉਥੇ ਮੌਜੂਦ ਲੋਕਾਂ ਅਤੇ ਕਰਮਚਾਰੀਆਂ ਵਿਚ ਹਫੜਾ-ਦਫੜੀ ਮਚ ਗਈ। ਵਾਇਰਲ ਹੋ ਰਹੀ ਵੀਡੀਓ ‘ਚ ਬੰਦੇ ਦੇ ਨਾਲ ਗਈ ਔਰਤ ਉੱਚੀ-ਉੱਚੀ ਰੋਂਦੀ ਹੈ ਅਤੇ ਮਦਦ ਲਈ ਬੇਨਤੀ ਕਰਦੀ ਦਿਖਾਈ ਦਿੰਦੀ ਹੈ।

ਕੈਸੀਨੋ ਸਟਾਫ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਉਸ ਬੰਦੇ ਨੂੰ ਮੁੜ ਹੋਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਿਵੇਂ ਹੀ ਵਿਅਕਤੀ ਨੂੰ ਹੋਸ਼ ਆਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਸੱਚਮੁੱਚ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਬਹੁਤ ਜ਼ਿਆਦਾ ਉਤੇਜਨਾ ਅਤੇ ਤਣਾਅ ਦੋਵੇਂ ਹੀ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਇਸ ਕੇਸ ਵਿੱਚ ਹੋਇਆ ਹੈ।

Leave a Reply

Your email address will not be published. Required fields are marked *