29/07/2026
instagram-facebook-whatsapp-down-meta-confirms1686977162845

ਭਾਰਤ ਸਰਕਾਰ ਵੱਲੋਂ ਆਏ ਦਿਨ ਸੋਸ਼ਲ ਮੀਡੀਆ ਨੂੰ ਲੈ ਕੇ ਨਵੇਂ ਫੈਸਲੇ ਲਏ ਜਾ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਅਕਾਊਂਟਸ ਤੇ ਰੋਕ ਲਗਾਈ ਜਾ ਰਹੀ ਹੈ। ਉਧਰ ਹੀ ਓਟੀਟੀ ਪਲੇਟਫਾਰਸਮ ਇਨ੍ਹੀਂ ਦਿਨੀਂ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੇ ਹਨ। ਸਿਨੇਮਾ ਤੋਂ ਜ਼ਿਆਦਾ ਲੋਕ ਓਟੀਟੀ ਦੇਖਣਾ ਪਸੰਦ ਕਰ ਰਹੇ ਹਨ। ਇਥੇ ਹਰ ਤਰ੍ਹਾਂ ਦਾ ਕੰਟੈਂਟ ਯੂਜ਼ਰਸ ਲਈ ਮੌਜੂਦ ਹੈ ਪਰ ਇਸ ਪਲੇਟਫਾਰਮ ਨੂੰ ਲੈ ਕੇ ਲਗਾਤਾਰ ਇਕ ਸ਼ਿਕਾਇਤ ਸਾਹਮਣੇ ਆ ਰਹੀ ਹੈ।

ਇੱਥੋਂ ਤੱਕ ਕੁਝ ਲੋਕ ਇਸ ਗੱਲ ਦੇ ਖਿਲਾਫ ਹੈ ਕਿ ਓਟੀਟੀ ਪਲੇਟਫਾਰਮਸ ਇਤਰਾਜ਼ਯੋਗ ਕੰਟੈਂਟ ਨੂੰ ਬੜ੍ਹਾਵਾ ਦੇ ਰਹੇ ਹਨ। ਹੁਣ ਇਸ ਸਮੱਸਿਆ ਦਾ ਹੱਲ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕੱਢ ਲਿਆ ਹੈ ਤੇ ਅਜਿਹਾ ਹੀ ਕੰਟੈਂਟ ਦੇਣ ਵਾਲੇ ਕੁਝ ਓਟੀਟੀ ਪਲੇਟਫਾਰਸਮ ਖਿਲਾਫ ਸਖਤ ਕਦਮ ਚੁੱਕ ਲਿਆ ਹੈ।

ਦਸ ਦੇਈਏ ਕਿ ਹੁਣ 18 ਓਟੀਟੀ ਪਲੇਟਫਾਰਮ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ। ਰਿਪੋਰਟ ਦੀ ਮੰਨੀਏ ਤਾਂ ਦੇਸ਼ ਭਰ ਵਿਚ ਓਟੀਟੀ ਪਲੇਟਫਾਰਮ ਦੀਆਂ 19 ਵੈੱਬਸਾਈਟਸ, 10 ਐਪ ਤੇ 57 ਸੋਸ਼ਲ ਮੀਡੀਆ ਹੈਂਡਲਸ ਨੂੰ ਬਲਾਕ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *