30/07/2026
download (6)

ਇਸ ਵਾਰ ਦੇਸ਼ ਭਰ ‘ਚ 25 ਮਾਰਚ ਨੂੰ ਹੋਲੀ ਮਨਾਈ ਜਾ ਰਹੀ ਹੈ। ਇਸ ਮੌਕੇ 25 ਮਾਰਚ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਰਕਾਰੀ ਅਤੇ ਨਿੱਜੀ ਬੈਂਕ ਬੰਦ ਰਹਿਣਗੇ। ਮਾਰਚ 2024 ਵਿੱਚ ਕੁੱਲ 14 ਬੈਂਕ ਦੀਆਂ ਛੁੱਟੀਆਂ ਹਨ, ਜਿਸ ਵਿੱਚ ਸਾਰੇ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ, ਜਨਤਕ ਛੁੱਟੀਆਂ ਅਤੇ ਖੇਤਰੀ ਛੁੱਟੀਆਂ ਸ਼ਾਮਲ ਹਨ। ਇਸ ਵਾਰ ਹੋਲੀ 25 ਮਾਰਚ ਨੂੰ ਮਨਾਈ ਜਾ ਰਹੀ ਹੈ। ਇਸ ਮੌਕੇ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਦੇ ਨਾਲ ਹੀ ਚੌਥੇ ਸ਼ਨੀਵਾਰ ਯਾਨੀ 22 ਮਾਰਚ ਅਤੇ ਐਤਵਾਰ 23 ਮਾਰਚ ਨੂੰ ਵੀ ਛੁੱਟੀ ਰਹੇਗੀ। ਇਸ ਤੋਂ ਬਾਅਦ 25 ਮਾਰਚ ਨੂੰ ਹੋਲੀ/ਧੁਲੇਟੀ/ਡੋਲ ਜਾਤਰਾ/ਧੁਲੰਡੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।

ਮਾਰਚ 2024 ਵਿੱਚ ਬੈਂਕ ਛੁੱਟੀਆਂ ਦੀ ਲਿਸਟ
22 ਮਾਰਚ, ਸ਼ੁੱਕਰਵਾਰ, ਬਿਹਾਰ ਦਿਵਸ (ਬਿਹਾਰ)
ਬਿਹਾਰ ਦਿਵਸ ਦੇ ਮੌਕੇ ‘ਤੇ ਬਿਹਾਰ ‘ਚ ਬੈਂਕਾਂ ‘ਚ ਛੁੱਟੀ ਰਹੇਗੀ।

23 ਮਾਰਚ, ਸ਼ਨੀਵਾਰ, ਪੂਰੇ ਭਾਰਤ ਵਿੱਚ ਮਹੀਨੇ ਦਾ ਚੌਥਾ ਸ਼ਨੀਵਾਰ
24 ਮਾਰਚ, ਐਤਵਾਰ
25 ਮਾਰਚ, ਸੋਮਵਾਰ, ਹੋਲੀ (ਦੂਜਾ ਦਿਨ) – ਧੂਲੇਟੀ/ਡੋਲ ਜਾਤਰਾ/ਧੁਲੰਡੀ ਕਈ ਰਾਜ
26 ਮਾਰਚ, ਮੰਗਲਵਾਰ, ਦੂਜਾ ਦਿਨ/ਹੋਲੀ ਓਡੀਸ਼ਾ, ਮਨੀਪੁਰ ਅਤੇ ਬਿਹਾਰ
27 ਮਾਰਚ, ਬੁੱਧਵਾਰ, ਹੋਲੀ ਬਿਹਾਰ
29 ਮਾਰਚ, ਸ਼ੁੱਕਰਵਾਰ, ਗੁੱਡ ਫਰਾਈਡੇ ਕਈ ਰਾਜ
ਗੁੱਡ ਫਰਾਈਡੇ ਦੇ ਮੌਕੇ ‘ਤੇ ਤ੍ਰਿਪੁਰਾ, ਅਸਾਮ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਪੂਰੇ ਦੇਸ਼ ‘ਚ ਬੈਂਕ ਬੰਦ ਰਹਿਣਗੇ।

Leave a Reply

Your email address will not be published. Required fields are marked *