30/07/2026
images (9)

ਹੋਲੀ ਦੇ ਤਿਉਹਰ ਮੌਕੇ ਜਿੱਥੇ ਲੋਕ ਜਸ਼ਨ ਮਨਾ ਰਹੇ; ਹਨ ਤਾਂ ਪੁਲਿਸ ਹੁੱਲੜਬਾਜ਼ਾ ਖਿਲਾਫ਼ ਸਖਤੀ ਵੀ ਕਰ ਰਹੀ ਹੈ। ਮੋਹਾਲੀ ਦੇ ਸੋਹਾਨਾ ਵਿੱਚ ਪੁਲਿਸ ਨੇ  6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਇਲਾਕੇ ਵਿੱਚ ਸੁਆਹ ਇੱਕ ਦੂਸਰੇ ਅਤੇ ਆਉਂਦੇ ਜਾਂਦੇ ‘ਤੇ ਸੁੱਟ ਰਹੇ ਹਨ। ਹਲਾਂਕਿ ਬਾਕੀ ਇਹਨਾਂ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਸਿਰਫ਼ ਮੁਹਾਲੀ ਹੀ ਨਹੀਂ ਪੂਰੀ ਟ੍ਰਾਈਸਿਟੀ ਵਿੱਚ ਸਖ਼ਤ ਇੰਤਜਾਮ ਹਨ।

ਚੰਡੀਗੜ੍ਹ ‘ਚ  ਪੁਲਿਸ ਨੇ ਵੀ ਹੁੱਲੜਬਾਜ਼ਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ। ਪੰਜਾਬ ਯੂਨੀਵਰਸਿਟੀ, ਐਮਸੀਐਮ ਕਾਲਜ, ਏਲਾਂਤੇ ਮਾਲ, ਸੁਖਨਾ ਝੀਲ ਅਤੇ ਪੰਚਕੂਲਾ ਮੁਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋਰ ਸਖ਼ਤੀ ਕੀਤੀ ਗਈ ਹੈ। ਅੱਜ ਚੰਡੀਗੜ੍ਹ ਵਿੱਚ 120 ਥਾਵਾਂ ’ਤੇ ਨਾਕੇ ਲਾਏ ਜਾ ਰਹੇ ਹਨ। ਸ਼ਰਾਬ ਪੀ ਕੇ ਡਰਾਈਵਿੰਗ ਨੂੰ ਰੋਕਣ ਲਈ ਵਿਸ਼ੇਸ਼ ਡਰਿੰਕ ਅਤੇ ਡਰਾਈਵ ਨਾਕੇ ਲਗਾਏ ਗਏ ਹਨ। ਬਾਜ਼ਾਰਾਂ ਵਿੱਚ ਪੀਸੀਆਰ ਗਸ਼ਤ ਵੀ ਵਧਾ ਦਿੱਤੀ ਗਈ ਹੈ।

ਸੜਕਾਂ ‘ਤੇ ਹੁੱਲੜਬਾਜ਼ਾ ਨੂੰ ਕਾਬੂ ਕਰਨ ਲਈ 1000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਥਾਣਿਆਂ ਦੇ ਐਸਐਚਓਜ਼ ਅਤੇ ਡੀਐਸਪੀਜ਼ ਨੂੰ ਵੀ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਹੈ। 112 ਕੰਟਰੋਲ ਰੂਮ ‘ਤੇ ਸ਼ਿਕਾਇਤ ਮਿਲਦੇ ਹੀ ਪੁਲਿਸ ਕਾਰਵਾਈ ਕਰ ਰਹੀ ਹੈ। 

Leave a Reply

Your email address will not be published. Required fields are marked *