30/07/2026
Capture

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2024 -25 ਦਾ ਸਾਲਾਨਾ ਬਜਟ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇਦੱਸਿਆ ਕੀ ਪਿਛਲੀ ਵਾਰ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ ਇਸ ਵਾਰ ਸ਼੍ਰੌਮਣੀ ਕਮੇਟੀ ਵਲੋ , 12 ਅਰਬ 60 ਕਰੋੜ 97 ਲੱਖ 38 ਹਜਾਰ ਰੂਪਏ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।

ਦਸ ਦੇਈਏ ਕਿ ਬਜਟ ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

ਇਸ ਮੌਕੇ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਇਸ ਵਾਰ ਬੀਤੇ ਵਰ੍ਹੇ ਨਾਲੋਂ ਇਸ ਵਾਰ 300 ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਦਾ ਬਜਟ 11 ਅਰਬ 38 ਕਰੋੜ ਰੁਪਏ ਦਾ ਸੀ ਇਸ ਵਾਰ 12 ਅਰਬ 60 ਕਰੋੜ 97 ਲੱਖ 38 ਹਜਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਵੱਡੀ ਆਮਦਨੀ ਗੋਲਕਾਂ ਦੀ ਜਾਂ ਜਮੀਨਾਂ ਤੇ ਜਾਇਦਾਦਾਂ ਦੀ ਤੇ ਬੈਂਕਾਂ ਦੀਆਂ ਐਫਡੀਆਂ ਦੀ ਆਮਦਨ ਹੈ ਉਣਾ ਨੇ ਕਿਹਾ ਕਿ ਇਸ ਵਾਰ ਸੁਥਰੇ ਢੰਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਦੀ ਵੰਡ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਖਰਚ ਤਨਖਾਵਾਂ ਦਾ ਹੈ। ਪੰਜ ਅਰਬ 33 ਕਰੋੜ 17 ਹਜਾਰ 227 ਰੁਪਏ ਰੱਖੇ ਗਏ ਹਨ।ਪੰਥਕ ਕਾਰਜਾਂ ਦੇ ਲਈ 7 ਕਰੋੜ 16 ਲੱਖ 73 ਹਜਾਰ ਰੁਪਏ ਰੱਖੇ ਗਏ ਹਨ। ਕਿਹੜੇ ਵੱਖ-ਵੱਖ ਕਾਰਜ ਹਨ ਲੋਕ ਭਲਾਈ ਦੇ ਕਾਰਜ ਗਰੀਬ ਪਰਿਵਾਰਾਂ ਦੇ ਲੋੜਵੰਦਾਂ ਦੀ ਸਹਾਇਤਾ ਦੇ ਲਈ 6 ਕਰੋੜ 88 ਲੱਖ ਰੁਪਏ ਰੱਖੇ ਗਏ ਹਨ ਮੁਫਤ ਵਿਦਿਆ ਜਿਸ ਵਿੱਚ ਦੋ ਅਦਾਰੇ ਮਾਤਾ ਸਾਹਿਬ ਕੌਰ ਖਾਲਸਾ ਗਲ ਸਕੂਲ ਤੇ ਉਸਦੇ ਨਾਲ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਉਸ ਤੋਂ ਇਲਾਵਾ ਅੰਮ੍ਰਿਤਧਾਰੀ ਬੱਚਿਆਂ ਦਾ ਤੇ ਸਕੋਲਰਸ਼ਿਪ ਲਈ ਸੱਤ ਕਰੋੜ 20 ਲੱਖ ਰੁਪਏ ਰੱਖੇ ਗਏ ਹਨ। ਇਹ ਸਭ ਤੋਂ ਵੱਡਾ ਬਜਟ ਰੱਖਿਆ ਗਿਆ ਹੈ।ਜਿਹੜਾ ਵਿਦਿਆ ਦਾ ਫੰਡ ਰੱਖਿਆ ਗਿਆ ਹੈ ਕੁੱਲ 67 ਕਰੋੜ ਰੁਪਏ ਰੱਖਿਆ ਗਿਆ ਹੈ ਉਸ ਦਾ 41 ਕਰੋੜ ਤੇ ਨਵੀਨੀਕਰਨ ਲਈ ਦੋ ਕਰੋੜ ਇਮਾਰਤ ਦੀ ਰੰਗ ਰੋਕਣ ਲਈ ਦੋ ਕਰੋੜ ਰੁਪਏ ਮੀਰੀ ਪੀਰੀ ਅਕੈਡਮੀ ਲੇੜੀ 8 ਕਰੋੜ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ

Leave a Reply

Your email address will not be published. Required fields are marked *