30/07/2026
IMG_1785

ਰਾਮ ਨੌਮੀ ਦੇ ਮੌਕੇ ‘ਤੇ ਅੱਜ ਅਯੁੱਧਿਆ ‘ਚ ਰਾਮ ਲੱਲਾ ਦੇ ‘ਸੂਰਿਆ ਤਿਲਕ’ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਮ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਅਭਿਸ਼ੇਕ ਨੂੰ ਹੈਲੀਕਾਪਟਰ ‘ਚ ਬੈਠ ਆਪਣੀ ਟੈਬ ‘ਤੇ ਦੇਖਿਆ। ਇਸ ਦੌਰਾਨ ਪੀਐਮ ਮੋਦੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਆਪਣੀ ਜੁੱਤੀ ਲਾਹ ਲਈ ਸੀ ਅਤੇ ਇੱਕ ਹੱਥ ਛਾਤੀ ‘ਤੇ ਰੱਖ ਕੇ ਰਾਮਲੱਲਾ ਦੇ ਦਰਸ਼ਨ ਕਰਦੇ ਦਿਸੇ।

PM ਮੋਦੀ ਨੇ ਇਸ ਪਲ ਦੀਆਂ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਲਿਖਿਆ ਕਿ ਨਲਬਾੜੀ ਮੀਟਿੰਗ ਤੋਂ ਬਾਅਦ ਮੈਨੂੰ ਅਯੁੱਧਿਆ ਵਿੱਚ ਰਾਮਲੱਲਾ ਦੇ ਸੂਰਿਆ ਤਿਲਕ ਦੇ ਅਦਭੁਤ ਅਤੇ ਅਨੋਖੇ ਪਲ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਸ਼੍ਰੀ ਰਾਮ ਜਨਮ ਭੂਮੀ ਦਾ ਇਹ ਬਹੁਤ ਉਡੀਕਿਆ ਪਲ ਸਾਰਿਆਂ ਲਈ ਖੁਸ਼ੀ ਦਾ ਪਲ ਹੈ। ਇਹ ਸੂਰਿਆ ਤਿਲਕ ਆਪਣੀ ਦੈਵੀ ਊਰਜਾ ਨਾਲ ਇਸ ਤਰ੍ਹਾਂ ਵਿਕਸਤ ਭਾਰਤ ਦੇ ਹਰ ਸੰਕਲਪ ਨੂੰ ਰੌਸ਼ਨ ਕਰੇਗਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਜਨਵਰੀ ਨੂੰ ਅਯੁੱਧਿਆ ‘ਚ ਨਵੇਂ ਮੰਦਰ ‘ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਦੁਪਹਿਰ ਕਰੀਬ 12 ਵਜੇ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੇ ਮੱਥੇ ‘ਤੇ ਪਈਆਂ ਅਤੇ ਸ਼ੀਸ਼ੇ ਅਤੇ ਲੈਂਸਾਂ ਨਾਲ ਜੁੜੇ ਇੱਕ ਵਿਸਥਾਰਤ ਤੰਤਰ ਰਾਹੀਂ ‘ਸੂਰਿਆ ਤਿਲਕ’ ਲਗਾਇਆ ਗਿਆ।

Leave a Reply

Your email address will not be published. Required fields are marked *