30/07/2026
images (13)

ਪੰਜਾਬ ਵਿੱਚ ਗਰਮੀ ਵਧਦੀ ਜਾ ਰਹੀ ਹੈ। ਸੂਬੇ ‘ਚ ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਸਮਰਾਲਾ ਵਿੱਚ ਪਾਰਾ 44.5 ਡਿਗਰੀ ਤੱਕ ਪਹੁੰਚ ਗਿਆ ਸੀ। ਸੂਬੇ ‘ਚ ਅੱਜ ਤੋਂ ਹੀਟ ਵੇਵ ਅਲਰਟ ਹੈ। ਮੌਸਮ ਵਿਭਾਗ ਨੇ 16-17 ਮਈ ਲਈ ਯੈਲੋ ਅਲਰਟ ਅਤੇ 18-19 ਮਈ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਇਸ ਦੌਰਾਨ ਤਾਪਮਾਨ 46 ਡਿਗਰੀ ਨੂੰ ਪਾਰ ਕਰ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.4 ਡਿਗਰੀ ਤੋਂ 4.3 ਡਿਗਰੀ ਵੱਧ ਰਿਹਾ। ਅੰਮ੍ਰਿਤਸਰ ਦਾ ਪਾਰਾ 42.0 ਡਿਗਰੀ (ਆਮ ਨਾਲੋਂ 3.3 ਡਿਗਰੀ ਵੱਧ), ਲੁਧਿਆਣਾ ਦਾ 41.6 (ਆਮ ਨਾਲੋਂ 2.8 ਡਿਗਰੀ ਵੱਧ), ਪਟਿਆਲਾ ਦਾ 42.4 ਡਿਗਰੀ (ਆਮ ਨਾਲੋਂ 4.3 ਡਿਗਰੀ ਵੱਧ), ਪਠਾਨਕੋਟ ਦਾ 42.4, ਬਠਿੰਡਾ ਦਾ 42.6 (ਆਮ ਨਾਲੋਂ 2.4 ਡਿਗਰੀ ਵੱਧ), ਗੁਰਦਾਸਪੁਰ ਦਾ ਪਾਰਾ 40.0, ਐੱਸ.ਬੀ.ਐੱਸ.ਨਗਰ ‘ਚ 40.4 , ਬਰਨਾਲਾ ਦਾ 42.4, ਫਿਰੋਜ਼ਪੁਰ ਦਾ 42.2, ਜਲੰਧਰ ਦਾ 41.1 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਦੇ ਕਰੀਬ ਹੈ। ਜਲੰਧਰ ਦਾ ਘੱਟੋ-ਘੱਟ ਤਾਪਮਾਨ 20.5 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 22.8, ਲੁਧਿਆਣਾ ‘ਚ 22.8, ਪਟਿਆਲਾ ‘ਚ 22.6, ਪਠਾਨਕੋਟ ‘ਚ 22.2, ਬਠਿੰਡਾ ‘ਚ 23.4, ਫਰੀਦਕੋਟ ‘ਚ 23.0, ਐੱਸ.ਬੀ.ਐੱਸ.ਨਗਰ ‘ਚ 22.7, ਬਰਨਾਲਾ ‘ਚ 22.3, ਫਿਰੋਜ਼ਪੁਰ ਦਾ 22.3 ਡਿਗਰੀ ਦਰਜ ਕੀਤਾ ਗਿਆ।

Leave a Reply

Your email address will not be published. Required fields are marked *