30/07/2026
ਅਜ

ਮਸ਼ਹੂਰ ਫਿਲਮ ਅਦਾਕਾਰਾ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਨੇ ਬੀਤੇ ਦਿਨੀਂ ਨਿਊਜ਼18 ਇੰਡੀਆ ਦੇ ਚੌਪਾਲ ਪ੍ਰੋਗਰਾਮ ਵਿੱਚ ਇੰਟਰਵਿਊ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੀ 99 ਫੀਸਦ ਪੰਜਾਬੀ ਭਿੰਡਰਾਂਵਾਲਿਆਂ ਨੂੰ ਸੰਤ ਨਹੀਂ ਮੰਨਦੇ, ਉਹ ਉਨ੍ਹਾਂ ਨੂੰ ਅੱਤਵਾਦੀ ਮੰਨਦੇ ਹਨ। ਉਨ੍ਹਾਂ ਕਿਹਾ ਸੀ ਕਿ ਭਿੰਡਰਾਂਵਾਲਿਆਂ ਦਾ ਜੋ ਓਪਰੇਸ਼ਨ ਹੋਇਆ ਸੀ, ਉਹ ਵੀ ਪੰਜਾਬੀਆਂ ਨੇ ਹੀ ਕੀਤਾ ਸੀ।

ਜਿਸ ਤੋਂ ਬਾਅਦ ਕੰਗਨਾ ਰਣੌਤ ਦੇ ਬਿਆਨ ਦਾ ਅਮਰੀਕ ਸਿੰਘ ਅਜਨਾਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਕੰਗਨਾ ਰਣੌਤ ਦੀ ਇਸ ਸ਼ਬਦਾਵਲੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਕੰਗਨਾ ਸਮਾਜ, ਇਤਿਹਾਸ ਅਤੇ ਸ਼ਾਸਤਰਾਂ ਤੋਂ ਬਹੁਤ ਅਣਜਾਣ ਹੈ। ਕੰਗਨਾ ਰਣੌਤ ਵੱਲੋਂ ਭਿੰਡਰਾਂਵਾਲਿਆਂ ਬਾਰੇ ਦਿੱਤੇ ਗਏ ਬਿਆਨ ਦਾ ਜਵਾਬ ਦਿੰਦੇ ਹੋਏ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਮੁਸਲਮਾਨ ਤੇ ਕਈ ਹਿੰਦੂ ਵੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸੰਤ ਮੰਨਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ।

Leave a Reply

Your email address will not be published. Required fields are marked *