30/07/2026

ਬੱਦੀ ਕਾਸਮੈਟਿਕ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਅਜੇ ਵੀ ਲਾਪਤਾ। ਰਾਤ ਭਰ ਜਾਰੀ ਰਹੇ ਬਚਾਅ ਕਾਰਨ. ਹਿਮਾਚਲ ਪ੍ਰਦੇਸ਼ ਦੇ ਬੱਦੀ ‘ਚ ਕਾਸਮੈਟਿਕ-ਪਰਫਿਊਮ ਬਣਾਉਣ ਵਾਲੀ ਐਨਆਰ ਅਰੋਮਾ ਫੈਕਟਰੀ ‘ਚ ਲੱਗੀ ਅੱਗ ‘ਤੇ 19 ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ. ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਰਾਤ ਭਰ ਜੁਟੇ ਰਹੇ। ਉਹ ਅਜੇ ਵੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫੈਕਟਰੀ ਦੀ ਤੀਜੀ ਮੰਜ਼ਿਲ ‘ਚ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਮੁਲਾਜ਼ਮ, ਪ੍ਰਸ਼ਾਸਨਿਕ ਅਧਿਕਾਰੀ ਅਤੇ ਐਨਡੀਆਰਐਫ ਦੀ ਟੀਮ ਅੰਦਰ ਨਹੀਂ ਜਾ ਸਕੀ।

Leave a Reply

Your email address will not be published. Required fields are marked *