30/07/2026
06_12_2024-6dec2024_pj_accident_9430601

ਅੱਜ ਨੈਸ਼ਨਲ ਹਾਈਵੇ ਪੁੱਲ ਉੱਪਰ ਇਕ ਤੋਂ ਬਾਅਦ ਇਕ ਪੰਜ ਗੱਡੀਆਂ ਆਪਸ ‘ਚ ਟਕਰਾਈਆਂ ਜਿਸ ਨਾਲ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਤਿੰਨ ਵਿਅਕਤੀ ਫੱਟੜ ਹੋ ਗਏ ਤੇ ਦੋ ਦੀ ਗੰਭੀਰ ਹਾਲਤ ਦੇਖਦਿਆਂ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਹਾਦਸੇ ਕਰਕੇ ਹਾਈਵੇ ‘ਤੇ ਵੱਡਾ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਤਡ਼ਕੇ ਇਕ ਮਿਰਚਾਂ ਨਾਲ ਭਰੇ ਕੈਂਟਰ ਨੇ ਅੱਗੇ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐਚਆਰ73ਜੀਵਾਈ-3692 ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਪਿਛੋਂ ਆ ਰਹੀਆਂ ਗੱਡੀਆਂ ਇਕ ਦੂਜੇ ਵਿਚ ਟਰਕਾਈਆਂ।

ਇਸ ਦੌਰਾਨ ਇਕ ਕੰਟੇਨਰ ਨੰਬਰ ਆਰਜੇ14ਜੀਜੀ-8261 ਵੀ ਮਿਰਚਾਂ ਵਾਲੇ ਕੈਂਟਰ ਵਿਚ ਜਾ ਟਕਰਾਇਆ ਜਿਸ ਨੇ ਹਾਈਵੇ ਜਾਮ ਕਰ ਦਿੱਤਾ ਅਤੇ ਉਸਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਵਿਚ ਐਮਾਜ਼ੋਨ ਕੰਪਨੀ ਦਾ ਸੋਨੀਪਤ ਤੋਂ ਲੁਧਿਆਣਾ ਜਾ ਰਿਹਾ ਕੈਂਟਰ ਨੰਬਰ ਐਚਆਰ39ਐਫ਼-8669 ਬੁਰੀ ਤਰ੍ਹਾਂ ਜਾ ਟਕਰਾਇਆ ਅਤੇ ਉਸ ਪਿਛੇ ਇਕ ਹੋਰ ਹਰਿਆਣਾ ਨੰਬਰ ਐਚਆਰ69ਸੀ-9079 ਕੈਂਟਰ ਜਾ ਵੱਜਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ਼ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਦੁਰਘਟਨਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਅਤੇ ਜਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਨੇਡ਼ਲੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਥਾਣਾ ਸਿਟੀ-2 ਦੇ ਥਾਣੇਦਾਰ ਗੁਰਵਿੰਦਰ ਕੁਮਾਰ, ਕੇਸ਼ਵ ਕੁਮਾਰ ਅਤੇ ਰਜਨਦੀਪ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦਾ ਮੁੱਖ ਕਾਰਨ ਮਿਰਚਾਂ ਨਾਲ ਭਰਿਆ ਕੈਂਟਰ ਹੈ ਜਿਸ ਨੇ ਤੇਜ਼ ਰਫ਼ਤਾਰ ਵਿਚ ਹੋਣ ਕਾਰਨ ਅੱਗੇ ਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਅਤੇ ਇਕ ਵਿਅਕਤੀ ਮਨੋਜ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਚੰਡੀਗਡ਼੍ਹ ਰੈਫ਼ਰ ਕੀਤਾ ਗਿਆ। ਇਸ ਮੌਕੇ ਹਸਪਤਾਲ ਵਿਚ ਜ਼ੇਰੇ ਇਲਾਜ ਬੱਸ ਡਰਾਈਵਰ ਤੋਖ ਰਾਜ ਨੇ ਦੱਸਿਆ ਕਿ ਉਹ ਰੇਵਾਡ਼ੀ ਤੋਂ ਜਲੰਧਰ ਜਾ ਰਿਹਾ ਸੀ ਤਾਂ ਅਚਾਨਕ ਮਿਰਚਾਂ ਨਾਲ ਭਰੇ ਕੈਂਟਰ ਨੇ ਉਸ ਨੂੰ ਟੱਕਰ ਮਾਰੀ। ਉਸ ਨੇ ਦੱਸਿਆ ਕਿ ਬੱਸ ਪਿਛੋਂ ਖਾਲੀ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

Leave a Reply

Your email address will not be published. Required fields are marked *