30/07/2026
usa-new-york-state-new-york-city-crime-scene-barrier-tape-160018693-5ad2a55afa6bcc00368f0d73

ਬ੍ਰਿਟਿਸ਼ ਰਾਜਧਾਨੀ ਲੰਡਨ ਵਿਚ ਤਿੰਨ ਔਰਤਾਂ ਦਾ ਤੀਰ ਵਰਗੇ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀ ਪਛਾਣ ਬੀਬੀਸੀ ਪੱਤਰਕਾਰ ਦੀ ਪਤਨੀ ਅਤੇ ਉਸ ਦੀਆਂ ਦੋ ਧੀਆਂ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਉਹ ਮੌਤਾਂ ਦੇ ਸਬੰਧ ਵਿੱਚ ਇੱਕ 26 ਸਾਲਾ ਵਿਅਕਤੀ ਦੀ ਭਾਲ ਕਰ ਰਹੇ ਹਨ, ਜਿਸ ਦੀ ਪਛਾਣ ਕਾਇਲ ਕਲਿਫੋਰਡ ਵਜੋਂ ਕੀਤੀ ਗਈ ਹੈ।

ਪੁਲਿਸ ਨੂੰ ਰਿਪੋਰਟਾਂ ਮਿਲੀਆਂ ਕਿ ਇੱਕ ਘਰ ਵਿੱਚ ਤਿੰਨ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ, ਜਿਨ੍ਹਾਂ ਦੀ ਬਾਅਦ ਵਿੱਚ ਬਾਅਦ ਮੌਤ ਹੋ ਗਈ। ਬ੍ਰਿਟੇਨ ਦੇ ਜਨਤਕ ਪ੍ਰਸਾਰਕ ਨੇ ਬੁੱਧਵਾਰ ਨੂੰ ਕਿਹਾ ਕਿ ਤੀਹਰੇ ਕਤਲ ਦੇ ਪੀੜਤਾਂ ਦੀ ਪਛਾਣ ਬੀਬੀਸੀ ਰੇਸਿੰਗ ਕੁਮੈਂਟੇਟਰ ਜੌਨ ਹੰਟ ਦੀ ਪਤਨੀ ਕੈਰੋਲ ਹੰਟ ਅਤੇ ਦੋ ਬੇਟੀਆਂ ਵਜੋਂ ਹੋਈ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ 25, 28 ਅਤੇ 61 ਸਾਲ ਦੀ ਉਮਰ ਦੇ ਮ੍ਰਿਤਕਾਂ ਨੂੰ “ਟਾਰਗੇਟ ਕਿਲਿੰਗ” ਵਿੱਚ ਮਾਰਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਤੀਹਰੇ ਕਤਲ ਵਿੱਚ ਇੱਕ ਕਰਾਸਬੋ ਦੀ ਵਰਤੋਂ ਕੀਤੀ ਗਈ ਸੀ, ਹਾਲਾਂਕਿ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਹੋਰ ਹਥਿਆਰ ਵੀ ਵਰਤੇ ਗਏ ਹੋ ਸਕਦੇ ਹਨ।

Leave a Reply

Your email address will not be published. Required fields are marked *