30/07/2026
bsnl

 ਏਅਰਟੈਲ, ਜੀਓ ਤੇ ਵੋਟਾਫੋਨ-ਆਇਡੀਆ ਵਰਗੀਆਂ ਪ੍ਰਾਈਵੇਟ ਕੰਪਨੀਆਂ ਵੱਲੋਂ ਮੋਬਾਇਲ ਤੇ ਡੇਟਾ ਪਲਾਨ ਮਹਿੰਗੇ ਕਰਨ ਮਗਰੋਂ ਸਰਕਾਰੀ ਕੰਪਨੀ ਬੀਐਸਐਨਐਲ ਚਰਚਾ ਵਿੱਚ ਹੈ। ਗਾਹਕ ਪ੍ਰਾਈਵੇਟ ਕੰਪਨੀਆਂ ਛੱਡ ਕੇ ਬੀਐਸਐਨਐਲ ਦਾ ਰੁਖ ਕਰ ਰਹੇ ਹਨ। ਅਜਿਹੇ ਵਿੱਚ ਬੀਐਸਐਨਐਲ ਨੇ ਵੱਡਾ ਧਮਾਕਾ ਕੀਤਾ ਹੈ। ਬੀਐਸਐਨਐਲ ਨੇ ਕਈ ਹੋਰ ਸ਼ਹਿਰਾਂ ਵਿੱਚ 4ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ BSNL ਨੇ ਪੂਰੇ ਦੇਸ਼ ਵਿੱਚ 4G ਸੇਵਾ ਉਪਲਬਧ ਕਰਾਉਣ ਦਾ ਟੀਚਾ ਮਿਥਿਆ ਹੈ।

BSNL ਨੇ ਦਾਅਵਾ ਕੀਤਾ ਹੈ ਕਿ ਪਹਾੜੀ ਹੋਏ ਜਾਂ ਮੈਦਾਨੀ ਹਰ ਜਗ੍ਹਾ ਇਸ ਸਾਲ ਦੇ ਅੰਤ ਤੱਕ ਪੂਰੇ ਦੇਸ਼ ‘ਚ 4G ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਜੇਕਰ ਤੁਸੀਂ ਵੀ BSNL 4G ਸਿਮ ਕਾਰਡ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਦੱਸ ਦੇਈਏ ਕਿ BSNL ਨੇ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ 4G ਸੇਵਾ ਸ਼ੁਰੂ ਕਰ ਦਿੱਤੀ ਹੈ।

ਦਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸਰਕਾਰੀ ਟੈਲੀਕਾਮ ਕੰਪਨੀ BSNL ਮੁੜ ਐਕਟਿਵ ਹੋਈ ਹੈ। ਇਸ ਲਈ ਕੰਪਨੀ ਨੇ ਸਾਲ ਦੇ ਅੰਤ ਤੱਕ ਪੂਰੇ ਦੇਸ਼ ਵਿੱਚ BSNL 4G ਸੇਵਾਵਾਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ। BSNL 4G ਸੇਵਾਵਾਂ ਕਈ ਥਾਵਾਂ ‘ਤੇ ਸ਼ੁਰੂ ਹੋ ਗਈਆਂ ਹਨ ਤੇ ਕੰਪਨੀ ਅੱਗੇ 5G ਸੇਵਾਵਾਂ ਵੀ ਲਾਂਚ ਕਰ ਸਕਦੀ ਹੈ। ਇਸ ਨਾਲ ਰਿਲਾਇੰਸ, ਜੀਓ ਟੈਲੀਕਾਮ ਕੰਪਨੀ, ਵੋਡਾਫੋਨ ਏਅਰਟੈੱਲ ਕੰਪਨੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਏਅਰਟੈੱਲ ਤੇ ਰਿਲਾਇੰਸ ਜੀਓ ਵਰਗੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਆਪਣੀ 5G ਸੇਵਾ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੂੰ ਟੱਕਰ ਦੇਣ ਲਈ BSNL ਵੀ ਅਗਲੇ ਸਾਲ ਤੱਕ 5G ਸੇਵਾ ਸ਼ੁਰੂ ਕਰ ਸਕਦੀ ਹੈ ਪਰ BSNL ਦੀ 4G ਸਪੀਡ ਹੀ ਕਾਫੀ ਮਜ਼ਬੂਤ ​​ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *