29/07/2026
wwe

ਪਹਿਲਾਂ ਅਮਰੀਕਾ ਤੇ ਫਿਰ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ 2024 ਵਿੱਚ ਕੈਨੇਡਾ ਖ਼ਿਲਾਫ਼ ਪਹਿਲੀ ਜਿੱਤ ਮਿਲੀ ਹੈ। ਮੁਹੰਮਦ ਰਿਜ਼ਵਾਨ ਦੇ ਅਰਧ ਸੈਂਕੜੇ ਅਤੇ ਬਾਬਰ ਆਜ਼ਮ ਦੀ ਦਮਦਾਰ ਪਾਰੀ ਦੇ ਦਮ ‘ਤੇ ਪਾਕਿਸਤਾਨ ਨੇ ਕੈਨੇਡਾ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਸ ਨਾਲ ਉਹ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਆ ਗਿਆ ਹੈ। ਪਾਕਿਸਤਾਨ ਦੀ ਜਿੱਤ ਤੋਂ ਬਾਅਦ ਵੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਟ੍ਰੋਲਿੰਗ ਘੱਟ ਨਹੀਂ ਹੋ ਰਹੀ ਹੈ। ਫੈਨਜ਼ ਸੋਸ਼ਲ ਮੀਡੀਆ ‘ਤੇ ਮਜ਼ਾਕੀਆ ਮੀਮਜ਼ ਸ਼ੇਅਰ ਕਰ ਰਹੇ ਹਨ। ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਟੀਮ ਇੰਡੀਆ ਨਾਲ ਜੋੜਦੇ ਹੋਏ ਮੀਮਜ਼ ਸ਼ੇਅਰ ਕਰ ਰਹੇ ਹਨ।

ਪੋਸਟ ‘ਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਅਮਰੀਕਾ ਜਾਂ ਭਾਰਤ ਤੋਂ ਨਹੀਂ ਸਗੋਂ ਭਾਰਤੀਆਂ ਤੋਂ ਹਾਰਿਆ ਹੈ। ਕਿਉਂਕਿ ਅਮਰੀਕੀ ਟੀਮ ਵੀ ਭਾਰਤੀ ਮੂਲ ਦੇ ਖਿਡਾਰੀਆਂ ਨਾਲ ਭਰੀ ਹੋਈ ਹੈ। ਮੈਚ ਦੀ ਗੱਲ ਕਰੀਏ ਤਾਂ ਕੈਨੇਡਾ ਦੀ ਟੀਮ ਨੇ ਆਰੋਨ ਜਾਨਸਨ ਦੇ ਅਰਧ ਸੈਂਕੜੇ ਦੇ ਦਮ ‘ਤੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾਈਆਂ ਸਨ।

ਦਸ ਦੇਈਏ ਕਿ ਪਾਕਿਸਤਾਨ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ ਮੁਹੰਮਦ ਰਿਜ਼ਵਾਨ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦੋ ਓਵਰ ਪਹਿਲਾਂ ਹੀ ਮੈਚ ਜਿੱਤ ਲਿਆ। ਮੁਹੰਮਦ ਆਮਿਰ ਮੈਨ ਆਫ ਦਾ ਮੈਚ ਬਣੇ, ਜਿਸ ਨੇ ਦੋ ਅਹਿਮ ਵਿਕਟਾਂ ਲੈ ਕੇ ਕੈਨੇਡਾ ਨੂੰ ਬੈਕ ਫੁੱਟ ‘ਤੇ ਲਿਆ ਖੜ੍ਹਾ ਕਰ ਦਿੱਤਾ ਸੀ

Leave a Reply

Your email address will not be published. Required fields are marked *