29/07/2026
Bhagwant-Mann

ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਰੈਲੀ ਦੌਰਾਨ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਔਰਤਾਂ ਨੂੰ 1100 ਰੁਪਏ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਨਹਿਰੀ ਪਾਣੀ ਦੇ ਕੇ ਉਸ ਵਿਚੋਂ ਜੋ ਬਿਜਲੀ ਦੀ ਸਬਸਿਡੀ ਦਾ ਪੈਸਾ ਬਚੇਗਾ, ਉਸ ਨਾਲ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਹੈ ਉਹ 1000 ਰੁਪਏ ਦੀ ਥਾਂ 1100 ਰੁਪਏ ਸ਼ਗਨ ਦੇ ਤੌਰ ਉੱਤੇ ਦੇਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਹੈ ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਉਣਾ, ਜਿਸ ਨਾਲ ਪੰਜਾਬ ਦਾ ਪਾਣੀ ਵੀ ਉੱਪਰ ਆਵੇਗਾ ਤੇ ਅੰਦਾਜ਼ਾ ਹੈ ਕਿ ਇਸ ਨਾਲ 10 ਲੱਖ ਟਿਊਬਵੈਲ ਬੰਦ ਹੋ ਜਾਣਗੇ। ਜਿਸ ਦਾ ਮਤਲਬ ਧਰਤੀ ਤੋਂ ਪਾਣੀ ਕੱਢਣਾ ਵੀ ਬੰਦ ਜੋ ਜਾਵੇਗਾ। ਮਾਨ ਨੇ ਕਿਹਾ ਕਿ ਸਰਕਾਰ 18000 ਕਰੋੜ ਦੀ ਸਬਸਿਡੀ ਝੋਨੇ ਦੇ 90 ਦਿਨਾਂ ਦੇ ਸੀਜ਼ਨ ਲਈ ਬਿਜਲੀ ਬੋਰਡ ਨੂੰ ਦਿੰਦੀ ਹੈ ਤੇ ਜੇ 10 ਲੱਖ ਮੋਟਰਾਂ ਬੰਦ ਹੋ ਗਈਆਂ ਤਾਂ ਜਿਸ ਨਾਲ 10 ਤੋਂ 12 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਵੇਗੀ।

ਇਸ ਮੌਕੇ ਮਾਨ ਨੇ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਦਿੱਤੇ ਜਾਣੇ ਹਨ, ਉਸ ਦਾ ਕੁੱਲ ਖ਼ਰਚ 5500 ਕਰੋੜ ਹੈ, ਮਾਨ ਨੇ ਕਿਹਾ ਕਿ ਇਸ ਦਾ ਖ਼ਰਚਾ ਉਸ ਵਿੱਚੋਂ ਹੀ ਕੱਢਿਆ ਜਾਵੇਗਾ। ਮਾਨ ਨੇ ਕਿਹਾ ਕਿ ਜਦੋਂ ਇੱਕ ਵਾਰ ਸਕੀਮ ਸ਼ੁਰੂ ਹੋ ਗਈ ਤਾਂ ਇਸ ਨੂੰ ਬਾਅਦ ਵਿੱਚ ਬੰਦ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *