29/07/2026
2

ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹਨ। ਉਹ ਲੋਕਾਂ ਨਾਲ ਜੁੜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਵੀ ਸ਼ੇਅਰ ਕਰਦੇ ਹਨ। ਮਜ਼ਾਕੀਆ ਅਤੇ ਪ੍ਰੇਰਣਾਦਾਇਕ ਪੋਸਟਾਂ ਕਾਰਨ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ। ਇੱਕ ਵਾਰ ਫਿਰ ਆਨੰਦ ਮਹਿੰਦਰਾ ਸੁਰਖੀਆਂ ਵਿੱਚ ਹਨ। ਦਰਅਸਲ, ਇਸ ਵਾਰ ਆਨੰਦ ਮਹਿੰਦਰਾ ਨੇ 10 ਸਾਲ ਦੇ ਬੱਚੇ ਲਈ ਮਦਦ ਦਾ ਹੱਥ ਵਧਾਇਆ ਹੈ ਜੋ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ।

ਦਸ ਦੇਈਏ ਕਿ ਬੱਚੇ ਦਾ ਨਾਮ ਜਸਪ੍ਰੀਤ ਹੈ ਅਤੇ ਉਹ ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦਾ ਹੈ। ਜਸਪ੍ਰੀਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਆਪਣੇ ਪਿਤਾ ਦੇ ਸਟਾਲ ‘ਤੇ ਰੋਲ ਬਣਾ ਕੇ ਵੇਚ ਰਿਹਾ ਹੈ। ਵੀਡੀਓ ਜਸਪ੍ਰੀਤ ਦੀ ਕਹਾਣੀ ਬਿਆਨ ਕਰਦੀ ਹੈ, ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲਈ ਹੈ। ਵਾਇਰਲ ਵੀਡੀਓ ‘ਚ ਜਸਪ੍ਰੀਤ ਨੇ ਦੱਸਿਆ ਕਿ ਕਿਵੇਂ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਆ ਗਈ। ਬੱਚੇ ਨੇ ਅੱਗੇ ਦੱਸਿਆ ਕਿ ਹੁਣ ਉਹ ਆਪਣਾ ਅਤੇ ਆਪਣੀ ਭੈਣ ਦਾ ਗੁਜ਼ਾਰਾ ਚਲਾਉਣ ਲਈ ਰੋਲ ਵੇਚ ਰਿਹਾ ਹੈ।

ਜਸਪ੍ਰੀਤ ਨੇ ਅੱਗੇ ਕਿਹਾ, ‘ਮੈਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਹਾਂ, ਜਦੋਂ ਤੱਕ ਮੇਰੇ ਸਰੀਰ ‘ਚ ਤਾਕਤ ਹੈ, ਉਦੋਂ ਤੱਕ ਲੜਾਂਗਾ।’

Leave a Reply

Your email address will not be published. Required fields are marked *